29 C
New Delhi
Thursday, August 13, 2026
HomeIndiaਇੰਡਿਗੋ ਦੇ CEO ਪੀਟਰ ਐਲਬਰਜ਼ ਦਾ ਅਸਤੀਫਾ, ਕੋ-ਫਾਊਂਡਰ ਰਾਹੁਲ ਭਾਟੀਆ ਨੇ ਸੰਭਾਲਿਆ...

Related stories

ਹਿਮਾਚਲ ਪੁਲਿਸ ਵੱਲੋਂ ਪੰਜਾਬ ਦੇ ਨਸ਼ਾ ਤਸਕਰ ਦੀ ਲੱਖਾਂ ਰੁਪਏ ਦੀ ਜਾਇਦਾਦ ਜ਼ਬਤ

ਸਰਹੱਦ ਪਾਰ ਨਸ਼ਾ ਤਸਕਰੀ ਵਿਰੁੱਧ ਪੁਲਿਸ ਦੀ ਵੱਡੀ ਕਾਰਵਾਈ ਅੰਤਰ-ਰਾਜੀ...

ਕੰਗਨਾ ਰਣੌਤ ਨੇ ਝਾਰਖੰਡ ਧਰਨੇ ‘ਤੇ ਨਸੀਰੁੱਦੀਨ ਸ਼ਾਹ ਦੇ ਬਿਆਨ ‘ਤੇ ਵਿੰਨ੍ਹਿਆ ਨਿਸ਼ਾਨਾ

ਨਸੀਰੁੱਦੀਨ ਸ਼ਾਹ ਦੀ ਟਿੱਪਣੀ ਤੋਂ ਬਾਅਦ ਸ਼ੁਰੂ ਹੋਇਆ ਬਹਿਸ...

ਗੌਰਮੈਂਟ ਰੇਲਵੇ ਪੁਲਿਸ (GRP) ਵੱਲੋਂ ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਵਿਸ਼ੇਸ਼ ਸਰਚ ਅਭਿਆਨ

ਆਗਾਮੀ ਸਮਾਗਮਾਂ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧ ਹੋਏ ਸਖ਼ਤ ਜਨਤਕ ਸੁਰੱਖਿਆ...

Awarapan 2 vs Batwara 1947 ਐਡਵਾਂਸ ਬੁਕਿੰਗ: ਇਮਰਾਨ ਹਾਸ਼ਮੀ ਦੀ ਫਿਲਮ ਸਨੀ ਦਿਓਲ ਨਾਲੋਂ 81% ਅੱਗੇ

Awarapan 2 ਦੀ ਐਡਵਾਂਸ ਬੁਕਿੰਗ ਵਿੱਚ ਵੱਡੀ ਬੜ੍ਹਤ ਬਾਕਸ ਆਫਿਸ...

ਇੰਡਿਗੋ ਦੇ CEO ਪੀਟਰ ਐਲਬਰਜ਼ ਦਾ ਅਸਤੀਫਾ, ਕੋ-ਫਾਊਂਡਰ ਰਾਹੁਲ ਭਾਟੀਆ ਨੇ ਸੰਭਾਲਿਆ ਅੰਤਰਿਮ ਚਾਰਜ

Date:

ਭਾਰਤ ਦੀ ਸਭ ਤੋਂ ਵੱਡੀ ਏਅਰਲਾਈਨ ਵਿੱਚ ਵੱਡਾ ਲੀਡਰਸ਼ਿਪ ਬਦਲਾਅ

ਭਾਰਤ ਦੀ ਸਭ ਤੋਂ ਵੱਡੀ ਏਅਰਲਾਈਨ ਇੰਡਿਗੋ ਵਿੱਚ ਵੱਡਾ ਪ੍ਰਬੰਧਕੀ ਬਦਲਾਅ ਹੋਇਆ ਹੈ। ਕੰਪਨੀ ਦੇ CEO ਪੀਟਰ ਐਲਬਰਜ਼ ਨੇ ਆਪਣੇ ਅਹੁਦੇ ਤੋਂ ਤੁਰੰਤ ਪ੍ਰਭਾਵ ਨਾਲ ਅਸਤੀਫ਼ਾ ਦੇ ਦਿੱਤਾ ਹੈ। ਕੰਪਨੀ ਦੀ ਪੇਰੈਂਟ ਕੰਪਨੀ ਇੰਟਰਗਲੋਬ ਏਵੀਏਸ਼ਨ ਵੱਲੋਂ ਜਾਰੀ ਬਿਆਨ ਮੁਤਾਬਕ ਬੋਰਡ ਮੀਟਿੰਗ ਵਿੱਚ ਉਨ੍ਹਾਂ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਗਿਆ।

ਕੰਪਨੀ ਨੇ ਦੱਸਿਆ ਕਿ ਐਲਬਰਜ਼ ਨੂੰ 10 ਮਾਰਚ 2026 ਦੇ ਕਾਰੋਬਾਰੀ ਦਿਨ ਦੇ ਅੰੰਤ ਤੱਕ ਆਪਣੇ ਅਹੁਦੇ ਤੋਂ ਰਿਲੀਵ ਕਰ ਦਿੱਤਾ ਗਿਆ। ਬੋਰਡ ਨੇ ਉਨ੍ਹਾਂ ਦੀਆਂ ਸੇਵਾਵਾਂ ਲਈ ਧੰਨਵਾਦ ਵੀ ਕੀਤਾ।

ਰਾਹੁਲ ਭਾਟੀਆ ਨੇ ਸੰਭਾਲਿਆ ਅੰਤਰਿਮ ਚਾਰਜ

CEO ਦੇ ਅਸਤੀਫ਼ੇ ਤੋਂ ਬਾਅਦ ਇੰਡਿਗੋ ਦੇ ਕੋ-ਫਾਊਂਡਰ ਅਤੇ ਮੈਨੇਜਿੰਗ ਡਾਇਰੈਕਟਰ ਰਾਹੁਲ ਭਾਟੀਆ ਕੰਪਨੀ ਦੀ ਕਮਾਨ ਆਰਜ਼ੀ (ਅਸਥਾਈ) ਤੌਰ ‘ਤੇ ਸੰਭਾਲਣਗੇ। ਉਹ ਤਦ ਤੱਕ ਕੰਪਨੀ ਦੀ ਦੇਖ-ਰੇਖ ਕਰਨਗੇ ਜਦੋਂ ਤੱਕ ਨਵਾਂ CEO ਨਿਯੁਕਤ ਨਹੀਂ ਕੀਤਾ ਜਾਂਦਾ। ਕੰਪਨੀ ਦੇ ਬੋਰਡ ਨੇ ਕਿਹਾ ਕਿ ਭਾਟੀਆ ਦੀ ਅਗਵਾਈ ਨਾਲ ਕੰਪਨੀ ਦੇ ਆਪ੍ਰੇਸ਼ਨ ਨੂੰ ਮਜ਼ਬੂਤੀ ਮਿਲੇਗੀ ਅਤੇ ਗਾਹਕਾਂ ਲਈ ਭਰੋਸੇਯੋਗ ਸੇਵਾਵਾਂ ਜਾਰੀ ਰਹਿਣਗੀਆਂ।

2022 ਤੋਂ ਸੰਭਾਲ ਰਹੇ ਸਨ CEO ਦੀ ਜ਼ਿੰਮੇਵਾਰੀ

ਪੀਟਰ ਐਲਬਰਜ਼ ਨੇ ਸਤੰਬਰ 2022 ਵਿੱਚ ਇੰਡਿਗੋ ਦੇ CEO ਵਜੋਂ ਜ਼ਿੰਮੇਵਾਰੀ ਸੰਭਾਲੀ ਸੀ। ਇਸ ਤੋਂ ਪਹਿਲਾਂ ਉਹ ਡੱਚ ਏਅਰਲਾਈਨ KLM ਦੇ CEO ਵੀ ਰਹਿ ਚੁੱਕੇ ਹਨ। ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਇੰਡਿਗੋ ਦੇ ਅੰਤਰਰਾਸ਼ਟਰੀ ਰੂਟਾਂ ਦਾ ਵਿਸਥਾਰ ਅਤੇ ਕੰਪਨੀ ਦੀ ਆਪ੍ਰੇਸ਼ਨਲ ਮਜ਼ਬੂਤੀ ‘ਤੇ ਧਿਆਨ ਦਿੱਤਾ। ਅਸਤੀਫ਼ੇ ਦੇ ਪੱਤਰ ਵਿੱਚ ਉਨ੍ਹਾਂ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦਿਆਂ ਅਹੁਦਾ ਛੱਡਣ ਦੀ ਗੱਲ ਕਹੀ।

2025 ਦੇ ਫਲਾਈਟ ਸੰਕਟ ਤੋਂ ਬਾਅਦ ਵੱਡਾ ਫੈਸਲਾ

ਇਹ ਫੈਸਲਾ ਉਸ ਸਮੇਂ ਆਇਆ ਹੈ ਜਦੋਂ ਕੁਝ ਮਹੀਨੇ ਪਹਿਲਾਂ ਦਸੰਬਰ 2025 ਵਿੱਚ ਇੰਡਿਗੋ ਨੂੰ ਵੱਡੇ ਆਪ੍ਰੇਸ਼ਨਲ ਸੰਕਟ ਦਾ ਸਾਹਮਣਾ ਕਰਨਾ ਪਿਆ ਸੀ। ਨਵੇਂ ਪਾਇਲਟ ਡਿਊਟੀ ਨਿਯਮਾਂ ਕਾਰਨ ਹਜ਼ਾਰਾਂ ਫਲਾਈਟਾਂ ਰੱਦ ਹੋ ਗਈਆਂ ਸਨ, ਜਿਸ ਨਾਲ ਹਜ਼ਾਰਾਂ ਯਾਤਰੀ ਪ੍ਰਭਾਵਿਤ ਹੋਏ। ਇਸ ਘਟਨਾ ਤੋਂ ਬਾਅਦ ਡੀਜੀਸੀਏ (DGCA) ਨੇ ਕੰਪਨੀ ‘ਤੇ ਜੁਰਮਾਨਾ ਵੀ ਲਗਾਇਆ ਅਤੇ ਕਈ ਸੁਧਾਰਕ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ।

ਅਗਲੇ CEO ਦੀ ਭਾਲ ਜਾਰੀ

ਕੰਪਨੀ ਨੇ ਕਿਹਾ ਹੈ ਕਿ ਜਲਦ ਹੀ ਨਵੇਂ CEO ਦੀ ਨਿਯੁਕਤੀ ਕੀਤੀ ਜਾਵੇਗੀ। ਤਦ ਤੱਕ ਰਾਹੁਲ ਭਾਟੀਆ ਕੰਪਨੀ ਦੀ ਲੀਡਰਸ਼ਿਪ ਸੰਭਾਲਣਗੇ ਅਤੇ ਕੰਪਨੀ ਦੇ ਆਪ੍ਰੇਸ਼ਨ ਨੂੰ ਮਜ਼ਬੂਤ ਕਰਨ ‘ਤੇ ਧਿਆਨ ਦੇਣਗੇ। ਇੰਡਿਗੋ ਭਾਰਤ ਦੀ ਸਭ ਤੋਂ ਵੱਡੀ ਏਅਰਲਾਈਨ ਹੈ ਅਤੇ ਦੇਸ਼ ਦੇ ਹਵਾਈ ਯਾਤਰਾ ਬਾਜ਼ਾਰ ਵਿੱਚ ਇਸ ਦੀ ਮਜ਼ਬੂਤ ਹਿੱਸੇਦਾਰੀ ਹੈ।

spot_img

Subscribe

- Never miss a story with notifications

- Gain full access to our premium content

- Browse free from up to 5 devices at once

Latest stories