Ananya Panday ਦੀ ਫ਼ਿਲਮ Chand Mera Dil ਦੇ ਇੱਕ ਭਰਤਨਾਟਯਮ ਫਿਊਜ਼ਨ ਡਾਂਸ ਸੀਨ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਵੱਡੀ ਚਰਚਾ ਹੋ ਰਹੀ ਹੈ। ਕਈ ਲੋਕਾਂ ਨੇ ਇਸ ਡਾਂਸ ਸੀਨ ਦੀ ਆਲੋਚਨਾ ਕੀਤੀ, ਜਦਕਿ ਅਦਾਕਾਰ Chunky Panday ਨੇ ਆਪਣੀ ਧੀ ਦੇ ਹੱਕ ਵਿੱਚ ਆਵਾਜ਼ ਉਠਾਈ ਅਤੇ ਲੋਕਾਂ ਨੂੰ ਪੂਰੀ ਫ਼ਿਲਮ ਦੇ ਸੰਦਰਭ ਨੂੰ ਸਮਝਣ ਦੀ ਅਪੀਲ ਕੀਤੀ।
ਸੋਸ਼ਲ ਮੀਡੀਆ ‘ਤੇ ਟ੍ਰੋਲਿੰਗ ਸ਼ੁਰੂ
ਫ਼ਿਲਮ ਦਾ ਇੱਕ ਡਾਂਸ ਕਲਿੱਪ ਵਾਇਰਲ ਹੋਣ ਤੋਂ ਬਾਅਦ ਕਈ ਯੂਜ਼ਰਜ਼ ਨੇ ਅਨਨਿਆ ਦੀ ਪਰਫ਼ਾਰਮੈਂਸ ‘ਤੇ ਸਵਾਲ ਖੜ੍ਹੇ ਕੀਤੇ। ਕੁਝ ਲੋਕਾਂ ਨੇ ਕਿਹਾ ਕਿ ਇਹ ਪਰੰਪਰਾਗਤ ਭਰਤਨਾਟਯਮ ਦੀ ਸ਼ਾਨ ਅਤੇ ਅਸਲ ਅੰਦਾਜ਼ ਨੂੰ ਦਰਸਾਉਣ ਵਿੱਚ ਕਾਮਯਾਬ ਨਹੀਂ ਹੋਇਆ। ਇਸ ਤੋਂ ਬਾਅਦ ਮੀਮਜ਼ ਅਤੇ ਟ੍ਰੋਲਿੰਗ ਪੋਸਟਾਂ ਦੀ ਬਾਰਸ਼ ਹੋ ਗਈ ਅਤੇ ਇਹ ਮਾਮਲਾ ਮਨੋਰੰਜਨ ਜਗਤ ਦੀ ਵੱਡੀ ਚਰਚਾ ਬਣ ਗਿਆ।
ਚੰਕੀ ਪਾਂਡੇ ਨੇ ਦਿੱਤਾ ਜਵਾਬ
ਚੰਕੀ ਪਾਂਡੇ ਨੇ ਕਿਹਾ ਕਿ ਲੋਕਾਂ ਨੂੰ ਪੂਰਾ ਸੀਨ ਅਤੇ ਫ਼ਿਲਮ ਦੇ ਪ੍ਰਸੰਗ ਨੂੰ ਸਮਝਣ ਤੋਂ ਬਾਅਦ ਹੀ ਟਿੱਪਣੀ ਕਰਨੀ ਚਾਹੀਦੀ ਹੈ। ਉਨ੍ਹਾਂ ਦੇ ਮੁਤਾਬਕ ਇਹ ਇੱਕ ਫਿਊਜ਼ਨ ਡਾਂਸ ਸੀ, ਨਾ ਕਿ ਪੂਰਨ ਤੌਰ ‘ਤੇ ਪਰੰਪਰਾਗਤ ਭਰਤਨਾਟਯਮ ਪ੍ਰਸਤੁਤੀ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਕਲਾਕਾਰ ਡਾਇਰੈਕਟਰ ਅਤੇ ਕੋਰਿਓਗ੍ਰਾਫ਼ਰ ਦੀ ਦ੍ਰਿਸ਼ਟੀ ਦੇ ਅਨੁਸਾਰ ਕੰਮ ਕਰਦੇ ਹਨ, ਇਸ ਲਈ ਸਾਰੀ ਜ਼ਿੰਮੇਵਾਰੀ ਸਿਰਫ਼ ਅਦਾਕਾਰ ‘ਤੇ ਨਹੀਂ ਪਾਈ ਜਾ ਸਕਦੀ।
ਕੋਰਿਓਗ੍ਰਾਫ਼ੀ ਟੀਮ ਵੀ ਆਈ ਹੱਕ ਵਿੱਚ
ਫ਼ਿਲਮ ਦੀ ਕੋਰਿਓਗ੍ਰਾਫ਼ੀ ਟੀਮ ਦੇ ਮੈਂਬਰਾਂ ਨੇ ਵੀ ਅਨਨਿਆ ਦਾ ਸਮਰਥਨ ਕੀਤਾ। ਉਨ੍ਹਾਂ ਕਿਹਾ ਕਿ ਅਦਾਕਾਰਾ ਨੇ ਘੱਟ ਸਮੇਂ ਵਿੱਚ ਕਾਫ਼ੀ ਮਿਹਨਤ ਕੀਤੀ ਅਤੇ ਡਾਂਸ ਲਈ ਲਗਾਤਾਰ ਪ੍ਰੈਕਟਿਸ ਕੀਤੀ।ਬਿਹਾਇਂਡ-ਦ-ਸੀਨ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਕੁਝ ਲੋਕਾਂ ਦੀ ਰਾਇ ਵੀ ਬਦਲੀ ਅਤੇ ਕਈਆਂ ਨੇ ਉਸ ਦੀ ਮਿਹਨਤ ਦੀ ਸਲਾਘਾ ਕੀਤੀ।
ਕਲਾਸੀਕਲ ਡਾਂਸ ਦੀ ਪੇਸ਼ਕਾਰੀ ‘ਤੇ ਚਰਚਾ
ਇਸ ਮਾਮਲੇ ਨੇ ਇੱਕ ਵੱਡੀ ਚਰਚਾ ਨੂੰ ਜਨਮ ਦਿੱਤਾ ਹੈ ਕਿ ਬਾਲੀਵੁੱਡ ਵਿੱਚ ਭਾਰਤੀ ਕਲਾਸੀਕਲ ਡਾਂਸ ਫ਼ਾਰਮਜ਼ ਨੂੰ ਕਿਵੇਂ ਪੇਸ਼ ਕੀਤਾ ਜਾਂਦਾ ਹੈ। ਕੁਝ ਕਲਾਕਾਰਾਂ ਅਤੇ ਦਰਸ਼ਕਾਂ ਨੇ ਕਿਹਾ ਕਿ ਪਰੰਪਰਾਗਤ ਕਲਾਵਾਂ ਨੂੰ ਹੋਰ ਸੰਵੇਦਨਸ਼ੀਲਤਾ ਨਾਲ ਦਰਸਾਉਣਾ ਚਾਹਿਦਾ ਹੈ।ਦੂਜੇ ਪਾਸੇ ਕਈ ਲੋਕਾਂ ਨੇ ਕਿਹਾ ਕਿ ਫਿਊਜ਼ਨ ਇੱਕ ਰਚਨਾਤਮਕ ਅਭਿਵਿਅਕਤੀ ਹੈ ਅਤੇ ਇਸ ਨੂੰ ਉਸੇ ਨਜ਼ਰੀਏ ਨਾਲ ਦੇਖਣਾ ਚਾਹੀਦਾ ਹੈ।
ਫ਼ਿਲਮ ਬਾਰੇ
ਚੰਦ ਮੇਰਾ ਦਿਲ ਵਿੱਚ ਅਨਨਿਆ ਪਾਂਡੇ ਨਾਲ ਲਕਸ਼ਿਆ ਮੁੱਖ ਭੂਮਿਕਾ ਵਿੱਚ ਹਨ। ਫ਼ਿਲਮ ਨੂੰ ਦਰਸ਼ਕਾਂ ਵੱਲੋਂ ਮਿਲੇ-ਜੁਲੇ ਪਰ ਸਕਾਰਾਤਮਕ ਰਿਵਿਊ ਮਿਲ ਰਹੇ ਹਨ।
