29 C
New Delhi
Wednesday, September 16, 2026
HomePunjabਲੁਧਿਆਣਾ ਵਿੱਚ ਪਾਕਿਸਤਾਨੀ ਜਾਸੂਸੀ ਨੈੱਟਵਰਕ ਦਾ ਫ਼ਾਸਫਾਸ: ISI ਨੂੰ CCTV ਦਾ ਲਾਈਵ...

Related stories

ਲੁਧਿਆਣਾ ਵਿੱਚ ਪਾਕਿਸਤਾਨੀ ਜਾਸੂਸੀ ਨੈੱਟਵਰਕ ਦਾ ਫ਼ਾਸਫਾਸ: ISI ਨੂੰ CCTV ਦਾ ਲਾਈਵ ਪਹੁੰਚ ਦੇਣ ਵਾਲਾ ਮੁਲਜ਼ਮ ਗ੍ਰਿਫ਼ਤਾਰ

Date:

ਪੰਜਾਬ ਵਿੱਚ ਰਾਸ਼ਟਰੀ ਸੁਰੱਖਿਆ ਨੂੰ ਖ਼ਤਰੇ ਵਿੱਚ ਪਾਉਣ ਦੀ ਇੱਕ ਵੱਡੀ ਸਾਜ਼ਿਸ਼ ਨੂੰ ਨਾਕਾਮ ਕਰਦਿਆਂ ਲੁਧਿਆਣਾ ਪੁਲਿਸ ਨੇ ਇੱਕ ਖ਼ਤਰਨਾਕ ਜਾਸੂਸੀ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸ ਨੇ ਫਿਰੋਜ਼ਪੁਰ ਰੋਡ ਵਰਗੇ ਅਹਿਮ ਇਲਾਕੇ ਵਿੱਚ ਹਾਈ-ਟੈਕ ਸੀਸੀਟੀਵੀ ਕੈਮਰੇ ਲਗਾ ਕੇ ਉਨ੍ਹਾਂ ਦਾ ਲਾਈਵ ਐਕਸੈਸ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈ.ਐੱਸ.ਆਈ. (ISI) ਨੂੰ ਸੌਂਪਿਆ ਹੋਇਆ ਸੀ।

ਇਹ ਸਾਰੀ ਕਾਰਵਾਈ ਪੁਲਿਸ ਵੱਲੋਂ ਇਲਾਕੇ ਵਿੱਚ ਚਲਾਈ ਜਾ ਰਹੀ ਵਿਸ਼ੇਸ਼ ਗਸ਼ਤ ਅਤੇ ਖੁਫ਼ੀਆ ਜਾਣਕਾਰੀ ਦੇ ਆਧਾਰ ‘ਤੇ ਕੀਤੀ ਗਈ ਹੈ। ਸਮੇਂ ਸਿਰ ਕੀਤੀ ਗਈ ਇਸ ਪੁਲਿਸ ਕਾਰਵਾਈ ਨਾਲ ਦੇਸ਼ ਵਿਰੋਧੀ ਅੰਸਰਾਂ ਦੇ ਇੱਕ ਵੱਡੇ ਮਨਸੂਬੇ ਨੂੰ ਮਾਤ ਦਿੱਤੀ ਗਈ ਹੈ।

ਗੁਪਤ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਦੀ ਤੁਰੰਤ ਕਾਰਵਾਈ

ਇਸ ਜਾਸੂਸੀ ਗਿਰੋਹ ਦਾ ਖੁਲਾਸਾ ਸਬ-ਇੰਸਪੈਕਟਰ ਅਰਸ਼ਦੀਪ ਸਿੰਘ ਅਤੇ ਉਨ੍ਹਾਂ ਦੀ ਪੁਲਿਸ ਟੀਮ ਵੱਲੋਂ ਕੀਤੀ ਜਾ ਰਹੀ ਚੈਕਿੰਗ ਦੌਰਾਨ ਹੋਇਆ। ਪੁਲਿਸ ਟੀਮ ਨੂੰ ਇਲਾਕੇ ਵਿੱਚ ਗਸ਼ਤ ਦੌਰਾਨ ਇੱਕ ਖਾਸ ਮੁਖਬਰ ਤੋਂ ਬੇਹੱਦ ਸੰਵੇਦਨਸ਼ੀਲ ਅਤੇ ਗੁਪਤ ਸੂਚਨਾ ਮਿਲੀ ਸੀ ਕਿ ਸ਼ਹਿਰ ਦੇ ਇੱਕ ਵਪਾਰਕ ਖੇਤਰ ਵਿੱਚ ਦੇਸ਼ ਵਿਰੋਧੀ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ।

ਮਿਲੀ ਜਾਣਕਾਰੀ ਅਨੁਸਾਰ ਮੁਲਜ਼ਮ ਦੀ ਪਛਾਣ ਰਛਪਾਲ ਸਿੰਘ ਵਜੋਂ ਹੋਈ ਹੈ। ਉਸ ਨੇ ਫਿਰੋਜ਼ਪੁਰ ਰੋਡ ‘ਤੇ ਮੈਡੀਵੇ ਹਸਪਤਾਲ ਦੇ ਬਿਲਕੁਲ ਸਾਹਮਣੇ, ਪਲਾਟ ਨੰਬਰ-01, ਨਿਊ ਸੁੰਦਰ ਨਗਰ ਵਿਖੇ ਇੱਕ ਦੁਕਾਨ ਕਿਰਾਏ ‘ਤੇ ਲਈ ਹੋਈ ਸੀ। ਸੂਚਨਾ ਦੀ ਪੁਸ਼ਟੀ ਹੁੰਦਿਆਂ ਹੀ ਪੁਲਿਸ ਨੇ ਬਿਨਾਂ ਸਮਾਂ ਗੁਆਏ ਇਲਾਕੇ ਵਿੱਚ ਛਾਪੇਮਾਰੀ ਕੀਤੀ।

ਪਾਕਿਸਤਾਨ ਨੂੰ ਦਿੱਤਾ ਗਿਆ ਸੀ CCTV ਕੈਮਰਿਆਂ ਦਾ ਲਾਈਵ ਕੰਟਰੋਲ

ਜਾਂਚ ਦੌਰਾਨ ਪਤਾ ਲੱਗਾ ਕਿ ਰਛਪਾਲ ਸਿੰਘ ਨੇ ਦੁਕਾਨ ਦੇ ਬਾਹਰ ਖਾਸ ਤੌਰ ‘ਤੇ ਉੱਚ ਤਕਨਾਲੋਜੀ ਵਾਲੇ ਸੀਸੀਟੀਵੀ ਕੈਮਰੇ ਫਿੱਟ ਕੀਤੇ ਹੋਏ ਸਨ। ਇਹ ਕੈਮਰੇ ਫਿਰੋਜ਼ਪੁਰ ਰੋਡ ਦੀਆਂ ਮੁੱਖ ਗਤੀਵਿਧੀਆਂ ਨੂੰ ਕਵਰ ਕਰਦੇ ਸਨ, ਜੋ ਕਿ ਲੁਧਿਆਣਾ ਦਾ ਇੱਕ ਬੇਹੱਦ ਵਿਅਸਤ ਅਤੇ ਮਹੱਤਵਪੂਰਨ ਮਾਰਗ ਹੈ।

ਹੈਰਾਨੀਜਨਕ ਗੱਲ ਇਹ ਸਾਹਮਣੇ ਆਈ ਕਿ ਇਹ ਕੈਮਰੇ ਸੁਰੱਖਿਆ ਲਈ ਨਹੀਂ, ਸਗੋਂ ਜਾਸੂਸੀ ਲਈ ਲਗਾਏ ਗਏ ਸਨ। ਕੈਮਰਿਆਂ ਦਾ ਪੂਰਾ ਡਿਜੀਟਲ ਨਿਯੰਤਰਣ ਅਤੇ ਲਾਈਵ ਫੀਡ ਪਾਕਿਸਤਾਨ ਵਿੱਚ ਬੈਠੇ ਆਕਾਵਾਂ ਨੂੰ ਦਿੱਤੀ ਗਈ ਸੀ। ਇਸ ਰਾਹੀਂ ਸਰਹੱਦ ਪਾਰ ਬੈਠੇ ਜਾਸੂਸ ਲੁਧਿਆਣਾ ਵਿੱਚ ਹੋਣ ਵਾਲੀ ਹਰ ਗਤੀਵਿਧੀ, ਵੀ.ਆਈ.ਪੀ. ਮੂਵਮੈਂਟ ਅਤੇ ਸੰਵੇਦਨਸ਼ੀਲ ਹਲਚਲ ‘ਤੇ 24 ਘੰਟੇ ਨਜ਼ਰ ਰੱਖ ਰਹੇ ਸਨ।

ਧਮਕੀਆਂ ਦੇਣ ਅਤੇ ਦੇਸ਼ ਵਿਰੋਧੀ ਵਾਰਦਾਤਾਂ ਦੀ ਸਾਜ਼ਿਸ਼

ਪੁਲਿਸ ਦੀ ਸ਼ੁਰੂਆਤੀ ਪੁੱਛਗਿੱਛ ਤੋਂ ਖੁਲਾਸਾ ਹੋਇਆ ਹੈ ਕਿ ਇਸ ਲਾਈਵ ਨਿਗਰਾਨੀ ਨੈੱਟਵਰਕ ਦੀ ਵਰਤੋਂ ਵੱਖ-ਵੱਖ ਫੋਨ ਨੰਬਰਾਂ ‘ਤੇ ਧਮਕੀਆਂ ਦੇਣ ਲਈ ਕੀਤੀ ਜਾ ਰਹੀ ਸੀ। ਪਾਕਿਸਤਾਨੀ ਖੁਫ਼ੀਆ ਏਜੰਸੀਆਂ ਇਸ ਲਾਈਵ ਡਾਟੇ ਦੇ ਦਮ ‘ਤੇ ਲੁਧਿਆਣਾ ਅਤੇ ਪੰਜਾਬ ਦੇ ਸ਼ਾਂਤਮਈ ਮਾਹੌਲ ਨੂੰ ਖਰਾਬ ਕਰਨ ਲਈ ਕਿਸੇ ਵੱਡੀ ਵਾਰਦਾਤ ਦੀ ਜ਼ਮੀਨ ਤਿਆਰ ਕਰ ਰਹੀਆਂ ਸਨ।

ਸਥਾਨਕ ਹਾਲਾਤਾਂ ਅਤੇ ਮਹੱਤਵਪੂਰਨ ਰੂਟਾਂ ਦੀ ਪਲ-ਪਲ ਦੀ ਜਾਣਕਾਰੀ ਹਾਸਲ ਕਰਕੇ ਵਿਦੇਸ਼ੀ ਆਕਾ ਪੰਜਾਬ ਵਿੱਚ ਦਹਿਸ਼ਤ ਫੈਲਾਉਣ ਦੀ ਫਿਰਾਕ ਵਿੱਚ ਸਨ। ਪੁਲਿਸ ਦੀ ਤੁਰੰਤ ਕਾਰਵਾਈ ਨੇ ਇਸ ਖ਼ਤਰਨਾਕ ਯੋਜਨਾ ਨੂੰ ਸਮੇਂ ਰਹਿੰਦਿਆਂ ਨਸ਼ਟ ਕਰ ਦਿੱਤਾ ਹੈ।

ਮੁਲਜ਼ਮ ਪੁਲਿਸ ਰਿਮਾਂਡ ‘ਤੇ, ਫੰਡਿੰਗ ਅਤੇ ਸਾਥੀਆਂ ਦੀ ਭਾਲ ਜਾਰੀ

ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਿਸ ਨੇ ਰਛਪਾਲ ਸਿੰਘ ਦੇ ਖਿਲਾਫ ਸਖ਼ਤ ਕਾਨੂੰਨੀ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ ‘ਚੋਂ ਡਿਜੀਟਲ ਉਪਕਰਨ ਅਤੇ ਕੈਮਰੇ ਜ਼ਬਤ ਕਰ ਲਏ ਹਨ।

ਅਦਾਲਤ ਪਾਸੋਂ ਰਿਮਾਂਡ ਹਾਸਲ ਕਰਨ ਤੋਂ ਬਾਅਦ ਪੁਲਿਸ ਮੁਲਜ਼ਮ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕਰ ਰਹੀ ਹੈ। ਪੁਲਿਸ ਇਹ ਪਤਾ ਲਗਾਉਣ ਵਿੱਚ ਜੁਟੀ ਹੈ ਕਿ ਸ਼ਹਿਰ ਵਿੱਚ ਉਸ ਦੇ ਨਾਲ ਹੋਰ ਕਿਹੜੇ ਸਲੀਪਰ ਸੈੱਲ ਜਾਂ ਮਦਦਗਾਰ ਸ਼ਾਮਲ ਹਨ। ਇਸ ਦੇ ਨਾਲ ਹੀ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਜਾਸੂਸੀ ਦੇ ਬਦਲੇ ਮੁਲਜ਼ਮ ਨੂੰ ਪਾਕਿਸਤਾਨ ਤੋਂ ਕਿੰਨੀ ਵਿੱਤੀ ਫੰਡਿੰਗ ਮਿਲ ਰਹੀ ਸੀ।

spot_img

Subscribe

- Never miss a story with notifications

- Gain full access to our premium content

- Browse free from up to 5 devices at once

Latest stories