26.8 C
New Delhi
Thursday, October 8, 2026
HomeSportsਐਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ 2026: ਪਾਕਿਸਤਾਨ ਬਾਹਰ, ਬਾਂਗਲਾਦੇਸ਼ ਦੀ ਐਂਟਰੀ; ਭਾਰਤ ਕਰੇਗਾ...

Related stories

ਐਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ 2026: ਪਾਕਿਸਤਾਨ ਬਾਹਰ, ਬਾਂਗਲਾਦੇਸ਼ ਦੀ ਐਂਟਰੀ; ਭਾਰਤ ਕਰੇਗਾ ਮੇਜ਼ਬਾਨੀ

Date:

ਭਾਰਤ ਵਿੱਚ ਹੋਣ ਵਾਲੀ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਵਿੱਚ ਵੱਡਾ ਫੇਰਬਦਲ

ਭਾਰਤ ਦੀ ਮੇਜ਼ਬਾਨੀ ਵਿੱਚ ਖੇਡੀ ਜਾਣ ਵਾਲੀ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ 2026 ਤੋਂ ਪਹਿਲਾਂ ਇੱਕ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ ਹੈ। ਇਸ ਵੱਕਾਰੀ 6-ਟੀਮਾਂ ਦੇ ਟੂਰਨਾਮੈਂਟ ਤੋਂ ਪਾਕਿਸਤਾਨੀ ਹਾਕੀ ਟੀਮ ਦਾ ਨਾਂ ਹਟਾ ਦਿੱਤਾ ਗਿਆ ਹੈ ਅਤੇ ਉਸ ਦੀ ਜਗ੍ਹਾ ਬਾਂਗਲਾਦੇਸ਼ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਟੂਰਨਾਮੈਂਟ 27 ਅਕਤੂਬਰ ਤੋਂ 5 ਨਵੰਬਰ 2026 ਤੱਕ ਪੰਜਾਬ ਦੇ ਜਲੰਧਰ ਅਤੇ ਮੋਹਾਲੀ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। ਪਾਕਿਸਤਾਨ ਦੇ ਬਾਹਰ ਹੋਣ ਨਾਲ ਟੂਰਨਾਮੈਂਟ ਦੇ ਸਮੀਕਰਨ ਬਦਲ ਗਏ ਹਨ, ਜਦੋਂ ਕਿ ਬਾਂਗਲਾਦੇਸ਼ ਲਈ ਏਸ਼ੀਆ ਦੀਆਂ ਚੋਟੀ ਦੀਆਂ ਟੀਮਾਂ ਨਾਲ ਖੇਡਣ ਦਾ ਸੁਨਹਿਰੀ ਮੌਕਾ ਬਣ ਗਿਆ ਹੈ।

ਨਿਊਟ੍ਰਲ ਵੈਨਿਊ ਦੀ ਮੰਗ ਰੱਦ, ਪਾਕਿਸਤਾਨ ਟੂਰਨਾਮੈਂਟ ਤੋਂ ਲਾਂਭੇ

ਪਾਕਿਸਤਾਨ ਦੇ ਬਾਹਰ ਹੋਣ ਦਾ ਮੁੱਖ ਕਾਰਨ ਮੈਚਾਂ ਦੇ ਸਥਾਨ ਨੂੰ ਲੈ ਕੇ ਚੱਲ ਰਿਹਾ ਵਿਵਾਦ ਹੈ। ਪਾਕਿਸਤਾਨ ਹਾਕੀ ਫੈਡਰੇਸ਼ਨ (PHF) ਨੇ ਏਸ਼ੀਅਨ ਹਾਕੀ ਫੈਡਰੇਸ਼ਨ ਤੋਂ ਮੰਗ ਕੀਤੀ ਸੀ ਕਿ ਉਨ੍ਹਾਂ ਦੇ ਮੈਚ ਭਾਰਤ ਦੀ ਬਜਾਏ ਕਿਸੇ ਨਿਊਟ੍ਰਲ ਵੈਨਿਊ (ਤੀਜੇ ਦੇਸ਼) ਵਿੱਚ ਕਰਵਾਏ ਜਾਣ। ਹਾਲਾਂਕਿ, ਹਾਕੀ ਇੰਡੀਆ ਦੇ ਜਨਰਲ ਸਕੱਤਰ ਅਤੇ ਏਸ਼ੀਅਨ ਹਾਕੀ ਫੈਡਰੇਸ਼ਨ ਦੇ ਮੀਤ ਪ੍ਰਧਾਨ ਭੋਲਾ ਨਾਥ ਸਿੰਘ ਨੇ ਇਸ ਮੰਗ ਨੂੰ ਸਾਫ਼ ਖਾਰਜ ਕਰ ਦਿੱਤਾ। ਉਨ੍ਹਾਂ ਸਪੱਸ਼ਟ ਕੀਤਾ ਕਿ ਵੈਨਿਊ ਵਿੱਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ। ਪਾਕਿਸਤਾਨ ਵੱਲੋਂ ਭਾਰਤ ਆਉਣ ਤੋਂ ਇਨਕਾਰ ਕਰਨ ਤੋਂ ਬਾਅਦ ਆਯੋਜਕਾਂ ਨੇ ਰਿਜ਼ਰਵ ਟੀਮ ਬਾਂਗਲਾਦੇਸ਼ ਨੂੰ ਟੂਰਨਾਮੈਂਟ ਵਿੱਚ ਸ਼ਾਮਲ ਕਰ ਲਿਆ।

ਏਸ਼ੀਆ ਦੀਆਂ 6 ਚੋਟੀ ਦੀਆਂ ਟੀਮਾਂ ‘ਚ ਬਾਂਗਲਾਦੇਸ਼ ਸ਼ਾਮਲ

ਟੂਰਨਾਮੈਂਟ ਦੇ ਸ਼ੁਰੂਆਤੀ ਸ਼ਡਿਊਲ ਅਨੁਸਾਰ ਬਾਂਗਲਾਦੇਸ਼ ਅਤੇ ਓਮਾਨ ਨੂੰ ਰਿਜ਼ਰਵ ਟੀਮਾਂ ਵਜੋਂ ਰੱਖਿਆ ਗਿਆ ਸੀ ਤਾਂ ਜੋ ਕਿਸੇ ਟੀਮ ਦੇ ਹਟਣ ‘ਤੇ ਉਨ੍ਹਾਂ ਨੂੰ ਮੌਕਾ ਦਿੱਤਾ ਜਾ ਸਕੇ। ਪਾਕਿਸਤਾਨ ਦੇ ਪਿੱਛੇ ਹਟਣ ਤੋਂ ਬਾਅਦ ਏਸ਼ੀਅਨ ਹਾਕੀ ਫੈਡਰੇਸ਼ਨ ਨੇ ਬਾਂਗਲਾਦੇਸ਼ ਨੂੰ ਮੁੱਖ ਲਾਈਨ-ਅੱਪ ਵਿੱਚ ਸ਼ਾਮਲ ਕਰ ਲਿਆ ਹੈ। ਹੁਣ ਇਸ 6-ਟੀਮਾਂ ਦੇ ਟੂਰਨਾਮੈਂਟ ਵਿੱਚ ਮੇਜ਼ਬਾਨ ਭਾਰਤ ਤੋਂ ਇਲਾਵਾ ਜਾਪਾਨ, ਚੀਨ, ਮਲੇਸ਼ੀਆ, ਦੱਖਣੀ ਕੋਰੀਆ ਅਤੇ ਬਾਂਗਲਾਦੇਸ਼ ਦੀਆਂ ਟੀਮਾਂ ਖੇਡਣਗੀਆਂ। ਬਾਂਗਲਾਦੇਸ਼ ਲਈ ਇਹ ਏਸ਼ੀਆਈ ਹਾਕੀ ਦੇ ਦਿੱਗਜਾਂ ਨਾਲ ਭਿੜਨ ਦਾ ਵੱਡਾ ਮੰਚ ਸਾਬਤ ਹੋਵੇਗਾ।

ਜਲੰਧਰ ਅਤੇ ਮੋਹਾਲੀ ‘ਚ ਸਜੇਗਾ ਹਾਕੀ ਦਾ ਮਹਾਕੁੰਭ

ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ 2026 ਦੇ ਮੁਕਾਬਲੇ ਪੰਜਾਬ ਦੇ ਦੋ ਇਤਿਹਾਸਕ ਖੇਡ ਕੇਂਦਰਾਂ ਵਿੱਚ ਖੇਡੇ ਜਾਣਗੇ। ਲੀਗ ਪੜਾਅ ਦੇ ਸਾਰੇ ਮੈਚ ਜਲੰਧਰ ਦੇ ਮਸ਼ਹੂਰ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿੱਚ ਹੋਣਗੇ। ਇਸ ਤੋਂ ਬਾਅਦ ਸੈਮੀਫਾਈਨਲ ਅਤੇ ਫਾਈਨਲ ਸਮੇਤ ਅਹਿਮ ਨੋਕਆਊਟ ਮੁਕਾਬਲੇ ਮੋਹਾਲੀ ਦੇ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਇੰਟਰਨੈਸ਼ਨਲ ਹਾਕੀ ਸਟੇਡੀਅਮ ਵਿੱਚ ਖੇਡੇ ਜਾਣਗੇ। ਟੂਰਨਾਮੈਂਟ ਦੇ ਸੈਮੀਫਾਈਨਲ 4 ਨਵੰਬਰ ਨੂੰ ਅਤੇ ਫਾਈਨਲ 5 ਨਵੰਬਰ ਨੂੰ ਹੋਵੇਗਾ।

spot_img

Subscribe

- Never miss a story with notifications

- Gain full access to our premium content

- Browse free from up to 5 devices at once

Latest stories