ਤਿਉਹਾਰਾਂ ਤੋਂ ਬਾਅਦ ਪਟਾਕਿਆਂ ਦੇ ਰਹਿੰਦ-ਖੂੰਹਦ ਦੇ ਖਤਰੇ
ਦੀਵਾਲੀ ਦੇ ਤਿਉਹਾਰ ਤੋਂ ਬਾਅਦ ਗਲੀਆਂ, ਪਾਰਕਾਂ ਅਤੇ ਫੁੱਟਪਾਥਾਂ ‘ਤੇ ਪਟਾਕਿਆਂ ਦੀ ਰਹਿੰਦ-ਖੂੰਹਦ, ਸਵਾਹ ਅਤੇ ਰਸਾਇਣਕ ਕਣ ਖਿਲਰੇ ਰਹਿੰਦੇ ਹਨ। ਦੇਖਣ ਵਿੱਚ ਇਹ ਮਾਮੂਲੀ ਲੱਗ ਸਕਦੇ ਹਨ, ਪਰ ਇਹ ਪਾਲਤੂ ਜਾਨਵਰਾਂ ਲਈ ਖਾਸ ਕਰਕੇ ਕੁੱਤਿਆਂ ਅਤੇ ਬਿੱਲੀਆਂ ਲਈ ਬਹੁਤ ਖਤਰਨਾਕ ਸਾਬਤ ਹੋ ਸਕਦੇ ਹਨ। ਜਦੋਂ ਪਾਲਤੂ ਜਾਨਵਰ ਇਨ੍ਹਾਂ ਗੰਧਲੇ ਰਸਤਿਆਂ ‘ਤੇ ਤੁਰਦੇ ਹਨ, ਤਾਂ ਉਨ੍ਹਾਂ ਦੇ ਪੰਜਿਆਂ ਨਾਲ ਖਤਰਨਾਕ ਕਣ ਚਿਪਕ ਜਾਂਦੇ ਹਨ। ਬਾਅਦ ਵਿੱਚ ਜਦੋਂ ਉਹ ਆਪਣੇ ਪੰਜਿਆਂ ਨੂੰ ਚੱਟਦੇ ਹਨ, ਤਾਂ ਇਹ ਜ਼ਹਿਰੀਲੇ ਪਦਾਰਥ ਉਨ੍ਹਾਂ ਦੇ ਸਰੀਰ ਵਿੱਚ ਦਾਖਲ ਹੋ ਜਾਂਦੇ ਹਨ। ਇਸ ਲਈ ਪਾਲਤੂ ਜਾਨਵਰਾਂ ਦੇ ਮਾਲਕਾਂ ਨੂੰ ਇਸ ਮੌਸਮ ਵਿੱਚ ਵਾਧੂ ਸਾਵਧਾਨੀ ਵਰਤਣ ਦੀ ਲੋੜ ਹੁੰਦੀ ਹੈ।
ਪਟਾਕਿਆਂ ਦੇ ਕਣ ਪੰਜਿਆਂ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ?
ਪਟਾਕਿਆਂ ਵਿੱਚ ਵਰਤੇ ਜਾਣ ਵਾਲੇ ਰਸਾਇਣ, ਜੁਲੇ ਹੋਏ ਕਾਗਜ਼, ਧਾਤੂ ਦੇ ਕਣ ਅਤੇ ਵਿਸਫੋਟਕ ਪਦਾਰਥ ਕੁੱਤਿਆਂ ਦੇ ਨਾਜ਼ੁਕ ਪੰਜਿਆਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਸਕਦੇ ਹਨ। ਇਨ੍ਹਾਂ ਗੰਦਗੀ ਵਾਲੀਆਂ ਥਾਵਾਂ ‘ਤੇ ਤੁਰਨ ਨਾਲ ਪੰਜਿਆਂ ਵਿੱਚ ਜਲਣ, ਲਾਲੀ, ਸੋਜ ਅਤੇ ਰਸਾਇਣਕ ਜਲਣ (ਕੈਮੀਕਲ ਬਰਨ) ਹੋ ਸਕਦੀ ਹੈ। ਇਸ ਤੋਂ ਇਲਾਵਾ, ਪਟਾਕਿਆਂ ਦੇ ਤਿੱਖੇ ਟੁਕੜੇ ਪੰਜਿਆਂ ਵਿੱਚ ਕੱਟ ਜਾਂ ਡੂੰਘੇ ਜ਼ਖ਼ਮ ਕਰ ਸਕਦੇ ਹਨ। ਜਦੋਂ ਕੁੱਤੇ ਆਪਣੇ ਗੰਦੇ ਪੰਜਿਆਂ ਨੂੰ ਚੱਟਦੇ ਹਨ, ਤਾਂ ਜ਼ਹਿਰੀਲੇ ਤੱਤ ਉਨ੍ਹਾਂ ਦੇ ਪੇਟ ਵਿੱਚ ਜਾ ਕੇ ਉਲਟੀਆਂ, ਪੇਟ ਦੀ ਖਰਾਬੀ ਜਾਂ ਗੰਭੀਰ ਬਿਮਾਰੀ ਦਾ ਕਾਰਨ ਬਣ ਸਕਦੇ ਹਨ।
ਪਾਲਤੂ ਜਾਨਵਰਾਂ ਦੀ ਸੁਰੱਖਿਆ ਲਈ 6 ਪ੍ਰਭਾਵਕ ਉਪਾਅ
ਆਪਣੇ ਪਿਆਰੇ ਪਾਲਤੂ ਜਾਨਵਰਾਂ ਨੂੰ ਸੁਰੱਖਿਅਤ ਰੱਖਣ ਲਈ ਇਨ੍ਹਾਂ 6 ਜ਼ਰੂਰੀ ਨੁਕਸਾਨ ਤੋਂ ਬਚਾਅ ਦੇ ਤਰੀਕਿਆਂ ਦੀ ਪਾਲਣਾ ਕਰੋ:
-
ਗੰਦਗੀ ਵਾਲੇ ਰਸਤਿਆਂ ਤੋਂ ਬਚੋ: ਸੈਰ ਕਰਨ ਲਈ ਹਮੇਸ਼ਾ ਸਾਫ਼ ਰਸਤੇ ਚੁਣੋ ਅਤੇ ਪਟਾਕਿਆਂ ਦੇ ਮਲਬੇ ਜਾਂ ਸਵਾਹ ਵਾਲੀਆਂ ਥਾਵਾਂ ਤੋਂ ਦੂਰ ਰਹੋ।
-
ਹਰ ਸੈਰ ਤੋਂ ਬਾਅਦ ਪੰਜੇ ਸਾਫ਼ ਕਰੋ: ਘਰ ਵਾਪਰ ਪਰਤਣ ‘ਤੇ ਗਿੱਲੇ ਕੱਪੜੇ ਜਾਂ ਪੇਟ-ਸੇਫ ਵਾਈਪਸ ਨਾਲ ਪੰਜਿਆਂ ਨੂੰ ਚੰਗੀ ਤਰ੍ਹਾਂ ਸਾਫ਼ ਕਰੋ।
-
ਸੁਰੱਖਿਆ ਵਾਲੇ ਬੂਟਾਂ ਦੀ ਵਰਤੋਂ ਕਰੋ: ਬਾਹਰ ਜਾਂਦੇ ਸਮੇਂ ਪਾਲਤੂ ਜਾਨਵਰਾਂ ਲਈ ਬਣੇ ਸੁਰੱਖਿਆ ਬੂਟ ਪਾਓ ਤਾਂ ਜੋ ਸਿੱਧਾ ਸੰਪਰਕ ਨਾ ਹੋਵੇ।
-
ਪੰਜਿਆਂ ਦੀ ਨਿਯਮਤ ਜਾਂਚ ਕਰੋ: ਕੁੱਤੇ ਦੇ ਪੰਜਿਆਂ ਵਿੱਚ ਕੱਟ, ਸੋਜ ਜਾਂ ਲਾਲੀ ਦੀ ਨਿਯਮਤ ਤੌਰ ‘ਤੇ ਜਾਂਚ ਕਰਦੇ ਰਹੋ।
-
ਚੱਟਣ ਤੋਂ ਰੋਕੋ: ਪੰਜੇ ਸਾਫ਼ ਹੋਣ ਤੱਕ ਕੁੱਤੇ ਨੂੰ ਆਪਣੇ ਪੰਜੇ ਚੱਟਣ ਨਾ ਦਿਓ।
-
ਵੈਟਰਨਰੀ ਡਾਕਟਰ ਦੀ ਸਲਾਹ ਲਓ: ਜੇਕਰ ਕੋਈ ਗੰਭੀਰ ਲੱਛਣ ਦਿਖਾਈ ਦੇਵੇ ਤਾਂ ਤੁਰੰਤ ਪਸ਼ੂਆਂ ਦੇ ਡਾਕਟਰ ਨਾਲ ਸੰਪਰਕ ਕਰੋ।
