28 ਸਾਲਾਂ ਦੀ ਫਿਲਮੀ ਯਾਤਰਾ
ਭਾਰਤੀ ਸਿਨੇਮਾ ਵਿੱਚ ਐਸ਼ਵਰਿਆ ਰਾਏ ਬੱਚਨ ਨੂੰ 28 ਸਾਲ ਹੋ ਚੁੱਕੇ ਹਨ। ਉਹ ਪਿਛਲੀ ਵਾਰ 2023 ਵਿੱਚ ਮਣੀ ਰਤਨਮ ਦੀ ਤਮਿਲ ਫਿਲਮ ਪੋਨਿਆਿਨ ਸੇਲਵਨ: II ਵਿੱਚ ਨਜ਼ਰ ਆਈ ਸੀ। ਬਾਲੀਵੁੱਡ ਤੋਂ ਸੱਤ ਸਾਲਾਂ ਤੋਂ ਦੂਰ ਹੋਣ ਦੇ ਬਾਵਜੂਦ ਉਹ ਅੱਜ ਵੀ ਭਾਰਤ ਦੀ ਸਭ ਤੋਂ ਅਮੀਰ ਅਦਾਕਾਰਾਵਾਂ ਵਿੱਚੋਂ ਇੱਕ ਹੈ।
ਕੁੱਲ ਦੌਲਤ ਤੇ ਫਿਲਮ ਫੀਸ
ਰਿਪੋਰਟਾਂ ਮੁਤਾਬਕ, ਐਸ਼ਵਰਿਆ ਰਾਏ ਬੱਚਨ ਦੀ ਕੁੱਲ ਦੌਲਤ ਲਗਭਗ ₹900 ਕਰੋੜ ਹੈ। ਉਹ ਇੱਕ ਫਿਲਮ ਲਈ ₹10 ਤੋਂ ₹12 ਕਰੋੜ ਲੈਂਦੀ ਹੈ। ਕੈਨਜ਼ ਫਿਲਮ ਫੈਸਟੀਵਲ ਵਿੱਚ ਆਪਣੇ ਰੌਇਲ ਲੁੱਕ ਨਾਲ ਚਰਚਾ ਵਿੱਚ ਰਹਿਣ ਵਾਲੀ ਐਸ਼ਵਰਿਆ ਦੀ ਅਮੀਰੀ ਦਾ ਰਾਜ ਉਨ੍ਹਾਂ ਦੀ ਲੰਬੀ ਕੈਰੀਅਰ ਅਤੇ ਬ੍ਰਾਂਡ ਐਂਡੋਰਸਮੈਂਟ ਹਨ।
ਬ੍ਰਾਂਡਾਂ ਨਾਲ ਵੱਡੀ ਕਮਾਈ
ਐਸ਼ਵਰਿਆ ਕਈ ਦੇਸੀ ਤੇ ਵਿਦੇਸ਼ੀ ਲਗਜ਼ਰੀ ਬ੍ਰਾਂਡਾਂ ਦੀ ਚਿਹਰਾ ਹੈ। ਉਹ ਜੂਲਰੀ, ਵਾਚਜ਼ ਅਤੇ ਕੌਸਮੈਟਿਕ ਕੰਪਨੀਆਂ ਦੇ ਵਿਗਿਆਪਨ ਕਰਦੀ ਹੈ। ਕਿਹਾ ਜਾਂਦਾ ਹੈ ਕਿ ਉਹ ਇੱਕ ਦਿਨ ਦੇ ਐਡ ਸ਼ੂਟ ਲਈ ₹6 ਤੋਂ ₹7 ਕਰੋੜ ਤੱਕ ਚਾਰਜ ਕਰਦੀ ਹੈ।
ਭਾਰਤ ਦੀਆਂ ਸਭ ਤੋਂ ਅਮੀਰ ਅਦਾਕਾਰਾਵਾਂ
2024 ਦੀ ਰਿਪੋਰਟ ਮੁਤਾਬਕ, ਜੂਹੀ ਚਾਵਲਾ ₹4600 ਕਰੋੜ ਨਾਲ ਪਹਿਲੇ ਸਥਾਨ ‘ਤੇ ਹੈ। ਦੂਜੇ ਨੰਬਰ ‘ਤੇ ਐਸ਼ਵਰਿਆ ਰਾਏ ਬੱਚਨ ₹900 ਕਰੋੜ ਨਾਲ ਹਨ। ਉਨ੍ਹਾਂ ਤੋਂ ਬਾਅਦ ਪ੍ਰਿਯੰਕਾ ਚੋਪੜਾ, ਆਲਿਆ ਭੱਟ ਅਤੇ ਦੀਪਿਕਾ ਪਾਦੁਕੋਣ ਦੇ ਨਾਮ ਆਉਂਦੇ ਹਨ।
ਪਰਿਵਾਰ ਤੇ ਕੈਰੀਅਰ
ਐਸ਼ਵਰਿਆ ਦੀ ਸ਼ਾਦੀ ਅਦਾਕਾਰ ਅਭਿਸ਼ੇਕ ਬੱਚਨ ਨਾਲ ਹੋਈ ਹੈ ਅਤੇ ਉਨ੍ਹਾਂ ਦੀ ਇੱਕ ਧੀ ਆਰਾਧਿਆ ਹੈ। ਉਨ੍ਹਾਂ ਨੇ 1997 ਵਿੱਚ ਫਿਲਮ ਇਰੁਵਰ ਨਾਲ ਡੈਬਿਊ ਕੀਤਾ ਸੀ ਅਤੇ ਹਮ ਦਿਲ ਦੇ ਚੁਕੇ ਸਨਮ, ਦੇਵਦਾਸ, ਜੋਧਾ ਅਕਬਰ ਵਰਗੀਆਂ ਹਿੱਟ ਫਿਲਮਾਂ ਨਾਲ ਆਪਣੀ ਪਛਾਣ ਬਣਾਈ।
