ਨਾਈਜੀਰੀਆ ‘ਚ ਧਾਰਮਿਕ ਹਿੰਸਾ ਤੇ ਵਧੇ ਤਣਾਅ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਜੇਕਰ ਨਾਈਜੀਰੀਆ ‘ਚ ਈਸਾਈਆਂ ਦੀ ਹੱਤਿਆ ਜਾਰੀ ਰਹੀ, ਤਾਂ ਅਮਰੀਕੀ ਸੈਨਾ ਕਾਰਵਾਈ ਕਰ ਸਕਦੀ ਹੈ। ਟਰੰਪ ਨੇ ਕਿਹਾ, “ਉਹ ਈਸਾਈਆਂ ਨੂੰ ਬਹੁਤ ਵੱਡੀ ਗਿਣਤੀ ‘ਚ ਮਾਰ ਰਹੇ ਹਨ, ਅਸੀਂ ਇਹ ਹੋਣ ਨਹੀਂ ਦੇਵਾਂਗੇ।”
ਪੈਂਟਾਗਨ ਨੂੰ ਤਿਆਰੀ ਦਾ ਹੁਕਮ
ਟਰੰਪ ਨੇ ਰੱਖਿਆ ਵਿਭਾਗ ਨੂੰ ਸੰਭਾਵਿਤ ਸੈਨਿਕ ਕਾਰਵਾਈ ਲਈ ਤਿਆਰ ਰਹਿਣ ਦੇ ਹੁਕਮ ਦਿੱਤੇ ਅਤੇ ਚੇਤਾਵਨੀ ਦਿੱਤੀ ਕਿ ਜੇ ਨਾਈਜੀਰੀਆ ਸਰਕਾਰ ਕਾਰਵਾਈ ਨਾ ਕਰੀ ਤਾਂ ਸਾਰੀ ਸਹਾਇਤਾ ਰੋਕ ਦਿੱਤੀ ਜਾਵੇਗੀ।
ਨਾਈਜੀਰੀਆ ਨੂੰ “ਚਿੰਤਾ ਵਾਲਾ ਦੇਸ਼” ਘੋਸ਼ਿਤ ਕੀਤਾ
ਟਰੰਪ ਨੇ ਨਾਈਜੀਰੀਆ ਨੂੰ “ਧਾਰਮਿਕ ਆਜ਼ਾਦੀ ਦੀ ਗੰਭੀਰ ਉਲੰਘਣਾ” ਵਾਲੇ ਦੇਸ਼ ਵਜੋਂ ਘੋਸ਼ਿਤ ਕੀਤਾ ਹੈ ਅਤੇ ਕਾਂਗਰਸ ਮੈਂਬਰਾਂ ਤੋਂ ਰਿਪੋਰਟ ਮੰਗੀ ਹੈ।
ਨਾਈਜੀਰੀਆ ਸਰਕਾਰ ਦੀ ਪ੍ਰਤੀਕਿਰਿਆ
ਨਾਈਜੀਰੀਆ ਦੇ ਰਾਸ਼ਟਰਪਤੀ ਬੋਲਾ ਟਿਨੂਬੂ ਨੇ ਟਰੰਪ ਦੇ ਦੋਸ਼ਾਂ ਨੂੰ ਨਕਾਰਿਆ ਹੈ ਅਤੇ ਕਿਹਾ ਕਿ ਉਹ ਦੇਸ਼ ਵਿੱਚ ਧਾਰਮਿਕ ਆਜ਼ਾਦੀ ਦੀ ਰੱਖਿਆ ਲਈ ਵਚਨਬੱਧ ਹਨ।
