30.4 C
New Delhi
Wednesday, July 29, 2026
HomeSportsਜਸਟਿਨ ਗ੍ਰੀਵਜ਼ ਨੇ ਰਚਿਆ ਟੈਸਟ ਕ੍ਰਿਕਟ 'ਚ ਨਵਾਂ ਇਤਿਹਾਸ, ਪਾਕਿਸਤਾਨ ਖ਼ਿਲਾਫ਼ ਲਗਾਤਾਰ...

Related stories

ਦੁਨੀਆ ਭਰ ‘ਚ ਠੱਪ ਹੋਇਆ ChatGPT; ਲੌਗਇਨ ਅਤੇ ਚੈਟਿੰਗ ‘ਚ ਆਈਆਂ ਵੱਡੀਆਂ ਸਮੱਸਿਆਵਾਂ

ਵਿਸ਼ਵ ਪੱਧਰ 'ਤੇ OpenAI ਦੇ ਚੈਟਬੋਟ ਦੀਆਂ ਸੇਵਾਵਾਂ ਪ੍ਰਭਾਵਿਤ ਆਰਟੀਫੀਸ਼ੀਅਲ...

ਜਸਟਿਨ ਗ੍ਰੀਵਜ਼ ਨੇ ਰਚਿਆ ਟੈਸਟ ਕ੍ਰਿਕਟ ‘ਚ ਨਵਾਂ ਇਤਿਹਾਸ, ਪਾਕਿਸਤਾਨ ਖ਼ਿਲਾਫ਼ ਲਗਾਤਾਰ 5 ਵਿਕਟ ਮੇਡਨ ਓਵਰ ਸੁੱਟ ਕੇ ਮਚਾਇਆ ਤਹਿਲਕਾ

Date:

ਤ੍ਰਿਨੀਦਾਦ ਟੈਸਟ ਵਿੱਚ ਆਲਰਾਊਂਡਰ ਦਾ ਇਤਿਹਾਸਕ ਪ੍ਰਦਰਸ਼ਨ

ਵੈਸਟਇੰਡੀਜ਼ ਦੇ ਆਲਰਾਊਂਡਰ ਜਸਟਿਨ ਗ੍ਰੀਵਜ਼ ਨੇ ਪਾਕਿਸਤਾਨ ਖ਼ਿਲਾਫ਼ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਦੇ ਤੀਜੇ ਦਿਨ ਅਜਿਹਾ ਗੇਂਦਬਾਜ਼ੀ ਸਪੈੱਲ ਸੁੱਟਿਆ ਜੋ ਕ੍ਰਿਕਟ ਇਤਿਹਾਸ ਦੇ ਪੰਨਿਆਂ ‘ਚ ਦਰਜ ਹੋ ਗਿਆ ਹੈ। ਤ੍ਰਿਨੀਦਾਦ ਦੇ ਬ੍ਰਾਇਨ ਲਾਰਾ ਕ੍ਰਿਕਟ ਅਕੈਡਮੀ ਵਿਖੇ 32 ਸਾਲਾ ਸੱਜੇ ਹੱਥ ਦੇ ਇਸ ਗੇਂਦਬਾਜ਼ ਨੇ ਟੈਸਟ ਕ੍ਰਿਕਟ ਦੇ 148 ਸਾਲਾ ਇਤਿਹਾਸ ਵਿੱਚ ਪਹਿਲੀ ਵਾਰ ਲਗਾਤਾਰ 5 ਵਿਕਟ ਮੇਡਨ ਓਵਰ ਸੁੱਟਣ ਦਾ ਮਹਾਨ ਰਿਕਾਰਡ ਆਪਣੇ ਨਾਂ ਕੀਤਾ।

ਗ੍ਰੀਵਜ਼ ਨੇ 11 ਓਵਰਾਂ ਵਿੱਚ ਮਹਿਜ਼ 27 ਦੌੜਾਂ ਦੇ ਕੇ 5 ਵਿਕਟਾਂ ਹਾਸਲ ਕੀਤੀਆਂ, ਜੋ ਕਿ ਟੈਸਟ ਕ੍ਰਿਕਟ ਵਿੱਚ ਉਨ੍ਹਾਂ ਦਾ ਪਹਿਲਾ ‘ਫਾਈਵ ਵਿਕਟ ਹੌਲ’ (5-wicket haul) ਹੈ। ਉਨ੍ਹਾਂ ਦੇ ਇਸ ਜਾਦੂਈ ਸਪੈੱਲ ਨੇ ਪਾਕਿਸਤਾਨ ਦੀ ਮਜ਼ਬੂਤ ਸਥਿਤੀ ਨੂੰ ਪੂਰੀ ਤਰ੍ਹਾਂ ਬਦਲ ਕੇ ਵੈਸਟਇੰਡੀਜ਼ ਨੂੰ ਮੈਚ ਵਿੱਚ ਵਾਪਸੀ ਕਰਵਾਈ।

ਸਟੂਅਰਟ ਬ੍ਰੌਡ ਦਾ 10 ਸਾਲ ਪੁਰਾਣਾ ਵਿਸ਼ਵ ਰਿਕਾਰਡ ਤੋੜਿਆ

ਗ੍ਰੀਵਜ਼ ਦੇ ਇਸ ਇਤਿਹਾਸਕ ਕਾਰਨਾਮੇ ਤੋਂ ਪਹਿਲਾਂ ਟੈਸਟ ਕ੍ਰਿਕਟ ਵਿੱਚ ਲਗਾਤਾਰ ਸਭ ਤੋਂ ਵੱਧ ਵਿਕਟ ਮੇਡਨ ਓਵਰ ਸੁੱਟਣ ਦਾ ਰਿਕਾਰਡ ਇੰਗਲੈਂਡ ਦੇ ਸਾਬਕਾ ਤੇਜ਼ ਗੇਂਦਬਾਜ਼ ਸਟੂਅਰਟ ਬ੍ਰੌਡ ਦੇ ਨਾਂ ਸੀ, ਜਿਨ੍ਹਾਂ ਨੇ ਜਨਵਰੀ 2016 ਵਿੱਚ ਦੱਖਣੀ ਅਫਰੀਕਾ ਖ਼ਿਲਾਫ਼ ਲਗਾਤਾਰ 4 ਵਿਕਟ ਮੇਡਨ ਓਵਰ ਪਾਏ ਸਨ। ਗ੍ਰੀਵਜ਼ ਨੇ ਇਸ 10 ਸਾਲ ਪੁਰਾਣੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ।

ਮੈਚ ਦੌਰਾਨ ਪਾਕਿਸਤਾਨ ਦੀ ਟੀਮ ਕਪਤਾਨ ਸ਼ਾਨ ਮਸੂਦ ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ 244/3 ਦੌੜਾਂ ਬਣਾ ਕੇ ਬਹੁਤ ਮਜ਼ਬੂਤ ਸਥਿਤੀ ਵਿੱਚ ਸੀ। ਪਰ ਗ੍ਰੀਵਜ਼ ਨੇ ਆਉਂਦੇ ਹੀ ਪਹਿਲਾਂ ਸ਼ਾਨ ਮਸੂਦ ਨੂੰ ਆਊਟ ਕਰਕੇ ਗਿਰਾਵਟ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਆਮਿਰ ਜਮਾਲ, ਅਲੀ ਉਥਮਾਨ ਅਤੇ ਮੁਹੰਮਦ ਰਿਜ਼ਵਾਨ ਨੂੰ ਬਿਨਾਂ ਕੋਈ ਦੌੜ ਦਿੱਤੇ ਲਗਾਤਾਰ ਓਵਰਾਂ ਵਿੱਚ ਪਵੇਲੀਅਨ ਭੇਜਿਆ।

ਕਪਤਾਨ ਦੀ ਸਲਾਹ ਅਤੇ ਮੈਚ ਦਾ ਹਾਲ

ਲੰਚ ਦੀ ਬ੍ਰੇਕ ਤੋਂ ਤੁਰੰਤ ਬਾਅਦ ਗ੍ਰੀਵਜ਼ ਨੇ ਆਪਣੇ ਅਗਲੇ ਹੀ ਓਵਰ ਵਿੱਚ ਮੁਹੰਮਦ ਅੱਬਾਸ ਨੂੰ ਕੈਚ ਆਊਟ ਕਰਵਾ ਕੇ ਲਗਾਤਾਰ 5ਵਾਂ ਵਿਕਟ ਮੇਡਨ ਓਵਰ ਪੂਰਾ ਕੀਤਾ। ਮੈਚ ਤੋਂ ਬਾਅਦ ਗੱਲਬਾਤ ਕਰਦਿਆਂ ਗ੍ਰੀਵਜ਼ ਨੇ ਦੱਸਿਆ ਕਿ ਕਪਤਾਨ ਰੋਸਟਨ ਚੇਜ਼ ਨੇ ਉਨ੍ਹਾਂ ਨੂੰ ਸਿਰਫ਼ ਅਨੁਸ਼ਾਸਨ ਨਾਲਹੀ ਸਹੀ ਲਾਈਨ ਅਤੇ ਲੈਂਥ ‘ਤੇ ਗੇਂਦਬਾਜ਼ੀ ਕਰਨ ਦੀ ਸਲਾਹ ਦਿੱਤੀ ਸੀ, ਜਿਸਦਾ ਉਨ੍ਹਾਂ ਨੂੰ ਪੂਰਾ ਫਾਇਦਾ ਮਿਲਿਆ।

ਗ੍ਰੀਵਜ਼ ਦੀ ਇਸ ਸ਼ਾਨਦਾਰ ਗੇਂਦਬਾਜ਼ੀ ਬਦੌਲਤ ਪਾਕਿਸਤਾਨ ਦੀ ਪੂਰੀ ਟੀਮ 282 ਦੌੜਾਂ ‘ਤੇ ਸਿਮਟ ਗਈ, ਜਿਸ ਨਾਲ ਵੈਸਟਇੰਡੀਜ਼ ਨੂੰ ਪਹਿਲੀ ਪਾਰੀ ਦੇ ਆਧਾਰ ‘ਤੇ 29 ਦੌੜਾਂ ਦੀ ਮਹੱਤਵਪੂਰਨ ਲੀਡ ਮਿਲੀ।

spot_img

Subscribe

- Never miss a story with notifications

- Gain full access to our premium content

- Browse free from up to 5 devices at once

Latest stories