20.9 C
New Delhi
Friday, October 23, 2026
HomeAutomobileਟਰਬੋ-ਪੈਟਰੋਲ ਇੰਜਣ ਨਾਲ ਲਾਂਚ ਹੋਈ Mahindra XUV 3XO CNG: ਜਾਣੋ ਕੀਮਤ, ਮਾਈਲੇਜ...

Related stories

GTA 6 ਰਿਲੀਜ਼ ਮਿਤੀ, ਭਾਰਤ ਵਿੱਚ ਕੀਮਤ ਅਤੇ ਪ੍ਰੀ-ਆਰਡਰ: ਜਾਣੋ ਸਾਰੀ ਜਾਣਕਾਰੀ

ਗੇਮਿੰਗ ਪ੍ਰੇਮੀਆਂ ਲਈ ਲੰਬਾ ਇੰਤਜ਼ਾਰ ਹੁਣ ਖਤਮ ਹੋਣ ਜਾ...

ਸਾਈਬਰ ਠੱਗੀ ਦਾ ਨਵਾਂ ਤਰੀਕਾ: ਆਮ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਠੱਗ, ਵਰਤੋਂ ਸਾਵਧਾਨੀਆਂ

ਸਾਈਬਰ ਅਪਰਾਧਾਂ ਦੇ ਬਦਲਦੇ ਰੂਪ ਅਤੇ ਖਤਰੇ ਅਜੋਕੇ ਡਿਜੀਟਲ ਯੁੱਗ...

ਜੇਪੀਐਲ ਆਈਪੀਓ: 5ਜੀ, ਬ੍ਰੌਡਬੈਂਡ ਅਤੇ ਏਆਈ ਦੇ ਦਮ ‘ਤੇ ਭਾਰਤ ਦੇ ਡਿਜੀਟਲ ਭਵਿੱਖ ਵੱਲ ਵੱਡਾ ਕਦਮ

ਜੀਓ ਪਲੇਟਫਾਰਮਸ ਆਈਪੀਓ ਅਤੇ ਮਾਰਕੀਟ ਦੀ ਸਥਿਤੀ ਜਿਓ ਪਲੇਟਫਾਰਮਸ ਲਿਮਟਿਡ...

ਟਰਬੋ-ਪੈਟਰੋਲ ਇੰਜਣ ਨਾਲ ਲਾਂਚ ਹੋਈ Mahindra XUV 3XO CNG: ਜਾਣੋ ਕੀਮਤ, ਮਾਈਲੇਜ ਅਤੇ ਫੀਚਰਸ

Date:

ਮਹਿਦਰਾ ਨੇ ਫੈਕਟਰੀ-ਫਿੱਟਡ CNG ਵੇਰੀਐਂਟ ਨਾਲ SUV ਲਾਈਨਅੱਪ ਦਾ ਕੀਤਾ ਵਿਸਥਾਰ

ਮਹਿਦਰਾ ਐਂਡ ਮਹਿਦਰਾ ਨੇ ਭਾਰਤੀ ਆਟੋਮੋਬਾਈਲ ਮਾਰਕੀਟ ਵਿੱਚ ਆਪਣੀ ਪ੍ਰਸਿੱਧ ਸਬ-4 ਮੀਟਰ SUV ਦਾ ਨਵਾਂ CNG ਵੇਰੀਐਂਟ ਲਾਂਚ ਕਰ ਦਿੱਤਾ ਹੈ, ਜਿਸਨੂੰ ਆਧਿਕਾਰਿਕ ਤੌਰ ‘ਤੇ Mahindra XUV 3XO ZNG ਨਾਂ ਦਿੱਤਾ ਗਿਆ ਹੈ। ਇਸ ਦੀ ਸ਼ੁਰੂਆਤੀ ਐਕਸ-ਸ਼ੋਅਰੂਮ ਕੀਮਤ 9.99 ਲੱਖ ਰੁਪਏ ਰੱਖੀ ਗਈ ਹੈ, ਜਦੋਂ ਕਿ ਇਸਦੇ ਟਾਪ ਵੇਰੀਐਂਟ ਦੀ ਕੀਮਤ 12.27 ਲੱਖ ਰੁਪਏ ਤੱਕ ਜਾਂਦੀ ਹੈ। ਇਹ ਨਵੀਂ CNG SUV ਚਾਰ ਮੁੱਖ ਟ੍ਰਿਮਸ – MX Edge, RevX Edge (O), AX5 ਅਤੇ RevX A ਵਿੱਚ ਉਪਲਬਧ ਕਰਵਾਈ ਗਈ ਹੈ। ਕੰਪਨੀ 20 ਅਕਤੂਬਰ 2026 ਤੋਂ ਇਸਦੀ ਬੁਕਿੰਗ ਅਤੇ ਗਾਹਕਾਂ ਨੂੰ ਡਿਲਿਵਰੀ ਸ਼ੁਰੂ ਕਰੇਗੀ।

ਇਸ ਨਵੇਂ ਵੇਰੀਐਂਟ ਦੇ ਲਾਂਚ ਨਾਲ XUV 3XO ਹੁਣ ਭਾਰਤੀ ਬਾਜ਼ਾਰ ਵਿੱਚ ਚਾਰ ਵੱਖ-ਵੱਖ ਈਂਧਨ ਵਿਕਲਪਾਂ – ਟਰਬੋ-ਪੈਟਰੋਲ, ਡੀਜ਼ਲ, ਇਲੈਕਟ੍ਰਿਕ ਅਤੇ ਸੀ.ਐਨ.ਜੀ. ਵਿੱਚ ਉਪਲਬਧ ਹੋ ਗਈ ਹੈ। ਇਹ ਕਾਰ ਉਨ੍ਹਾਂ ਗਾਹਕਾਂ ਲਈ ਇੱਕ ਬਿਹਤਰ ਵਿਕਲਪ ਹੈ ਜੋ ਵਧੀਆ ਪਰਫਾਰਮੈਂਸ ਦੇ ਨਾਲ-ਨਾਲ ਘੱਟ ਰੋਜ਼ਾਨਾ ਰਨਿੰਗ ਕੋਸਟ ਚਾਹੁੰਦੇ ਹਨ।

ਸ਼ਾਨਦਾਰ ਟਰਬੋ ਪਾਵਰ ਅਤੇ ਟਵਿਨ-ਸਿਲੰਡਰ ਤਕਨਾਲੋਜੀ

ਨਵੀਂ Mahindra XUV 3XO CNG ਵਿੱਚ 1.2-ਲੀਟਰ mStallion TCMPFi ਟਰਬੋ-ਪੈਟਰੋਲ ਇੰਜਣ ਦਿੱਤਾ ਗਿਆ ਹੈ, ਜੋ 6-ਸਪੀਡ ਮੈਨੂਅਲ ਗੀਅਰਬਾਕਸ ਨਾਲ ਜੁੜਿਆ ਹੋਇਆ ਹੈ। ਆਮ CNG ਕਾਰਾਂ ਦੇ ਉਲਟ, ਮਹਿਦਰਾ ਨੇ ਇਸਦੇ ਟਰਬੋਚਾਰਜਰ ਅਤੇ ECU ਮੈਪਿੰਗ ਵਿੱਚ ਸੁਧਾਰ ਕੀਤਾ ਹੈ, ਜਿਸ ਨਾਲ ਇਹ ਪੈਟਰੋਲ ਅਤੇ CNG ਦੋਵਾਂ ਮੋਡਾਂ ਵਿੱਚ 113 bhp ਦੀ ਪਾਵਰ ਅਤੇ 200 Nm ਦਾ ਟਾਰਕ ਜਨਰੇਟ ਕਰਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ CNG ਮੋਡ ਵਿੱਚ 24.70 ਕਿਲੋਮੀਟਰ ਪ੍ਰਤੀ ਕਿਲੋ ਦੀ ਮਾਈਲੇਜ ਦਿੰਦੀ ਹੈ।

ਸਾਮਾਨ ਰੱਖਣ ਦੀ ਜਗ੍ਹਾ ਦੀ ਸਮੱਸਿਆ ਨੂੰ ਹੱਲ ਕਰਨ ਲਈ ਮਹਿਦਰਾ ਨੇ ਇਸ ਵਿੱਚ ਟਵਿਨ-ਸਿਲੰਡਰ ਤਕਨਾਲੋਜੀ ਦੀ ਵਰਤੋਂ ਕੀਤੀ ਹੈ। ਡਿਊਲ CNG ਸਿਲੰਡਰਾਂ ਨੂੰ ਬੂਟ ਫਲੋਰ ਦੇ ਹੇਠਾਂ ਫਿੱਟ ਕੀਤਾ ਗਿਆ ਹੈ, ਜਿਸ ਨਾਲ ਸਟੋਰੇਜ ਲਈ 270 ਲੀਟਰ ਦੀ ਬੂਟ ਸਪੇਸ ਮਿਲਦੀ ਹੈ। ਇਸ ਤੋਂ ਇਲਾਵਾ, ਜਦੋਂ CNG ਖਤਮ ਹੋਣ ਲੱਗਦੀ ਹੈ, ਤਾਂ ਇਹ ਸਿਸਟਮ ਆਪਣੇ ਆਪ ਕਾਰ ਨੂੰ ਪੈਟਰੋਲ ਮੋਡ ‘ਤੇ ਸ਼ਿਫਟ ਕਰ ਦਿੰਦਾ ਹੈ।

ਆਧੁਨਿਕ ਫੀਚਰਸ, ਸੁਰੱਖਿਆ ਪ੍ਰਣਾਲੀ ਅਤੇ ਮੁਕਾਬਲਾ

XUV 3XO CNG ਦਾ ਕੇਬਿਨ ਫੀਚਰਸ ਦੇ ਮਾਮਲੇ ਵਿੱਚ ਕਾਫ਼ੀ ਆਧੁਨਿਕ ਹੈ। ਇਸ ਵਿੱਚ 10.25-ਇੰਚ ਦੀ ਟੱਚਸਕ੍ਰੀਨ ਇਨਫੋਟੇਨਮੈਂਟ ਸਕ੍ਰੀਨ, 10.25-ਇੰਚ ਦਾ ਡਿਜੀਟਲ ਡਰਾਈਵਰ ਡਿਸਪਲੇ, ਵਾਇਰਲੈੱਸ ਐਪਲ ਕਾਰਪਲੇ ਅਤੇ ਐਂਡਰਾਇਡ ਆਟੋ, ਪੈਨੋਰਾਮਿਕ ਸਨਰੂਫ, ਲੇਦਰੇਟ ਸੀਟਾਂ, ਡੌਲਬੀ ਐਟਮੋਸ ਸਾਊਂਡ ਸਿਸਟਮ ਅਤੇ ਤਿੰਨ ਸਟੀਅਰਿੰਗ ਮੋਡ (ਨੌਰਮਲ, ਕਮਫਰਟ, ਸਪੋਰਟ) ਦਿੱਤੇ ਗਏ ਹਨ।

ਸੁਰੱਖਿਆ ਲਈ ਕਾਰ ਵਿੱਚ 6 ਏਅਰਬੈਗਸ, ਇਲੈਕਟ੍ਰਾਨਿਕ ਸਟੈਬਿਲਿਟੀ ਕੰਟਰੋਲ (ESC), 4-ਵੀਲ ਡਿਸਕ ਬ੍ਰੇਕਸ, ABS ਨਾਲ EBD, ISOFIX ਚਾਈਲਡ ਸੀਟ ਮਾਊਂਟਸ, 360-ਡੀਗਰੀ ਕੈਮਰਾ ਅਤੇ TPMS ਵਰਗੇ ਫੀਚਰਸ ਸ਼ਾਮਲ ਹਨ। ਇਸ ਤੋਂ ਇਲਾਵਾ ਇਸ ਵਿੱਚ ਗੈਸ ਲੀਕੇਜ ਡਿਟੈਕਸ਼ਨ ਸਿਸਟਮ ਵੀ ਦਿੱਤਾ ਗਿਆ ਹੈ ਜੋ ਲੀਕੇਜ ਹੋਣ ‘ਤੇ ਗੈਸ ਸਪਲਾਈ ਬੰਦ ਕਰਕੇ ਇੰਜਣ ਨੂੰ ਪੈਟਰੋਲ ‘ਤੇ ਸ਼ਿਫਟ ਕਰ ਦਿੰਦਾ ਹੈ। ਭਾਰਤੀ ਬਾਜ਼ਾਰ ਵਿੱਚ ਇਸਦਾ ਮੁਕਾਬਲਾ Tata Nexon iCNG ਅਤੇ Maruti Suzuki Brezza CNG ਨਾਲ ਹੋਵੇਗਾ।

spot_img

Subscribe

- Never miss a story with notifications

- Gain full access to our premium content

- Browse free from up to 5 devices at once

Latest stories