28 C
New Delhi
Monday, August 24, 2026
HomePunjabਫਿਲੌਰ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ 'ਚ ਪਤੀ, ਪਤਨੀ ਅਤੇ 6 ਸਾਲਾ...

Related stories

ਕਾਰਤਿਕ ਆਰੀਅਨ ਐਕਸ਼ਨ ਸ਼ੂਟ ਦੌਰਾਨ ਗੋਡੇ ਦੀ ਸੱਟ ਕਾਰਨ ਹਸਪਤਾਲ ਭਰਤੀ; ਡਾਕਟਰਾਂ ਨੇ ਦਿੱਤੀ ਸਰਜਰੀ ਦੀ ਸਲਾਹ

ਐਕਸ਼ਨ ਸੀਨ ਦੀ ਸ਼ੂਟਿੰਗ ਦੌਰਾਨ ਵਾਪਰਿਆ ਹਾਦਸਾ ਬਾਲੀਵੁੱਡ ਅਭਿਨੇਤਾ ਕਾਰਤਿਕ...

ਜਲੰਧਰ ਦੇ ਨਕੋਦਰ ਰੋਡ ਦੀ ਹੋਵੇਗੀ ਚੌੜਾਈ: ਟ੍ਰੈਫਿਕ ਸਮੱਸਿਆ ਤੋਂ ਮਿਲੇਗੀ ਰਾਹਤ, ਮਾਸਟਰ ਪਲਾਨ ਤਿਆਰ

ਰੋਜ਼ਾਨਾ ਲੰਘਣ ਵਾਲੇ ਯਾਤਰੀਆਂ ਅਤੇ ਵਪਾਰੀਆਂ ਲਈ ਵੱਡੀ ਰਾਹਤ ਜਲੰਧਰ...

ਅਮਰੀਕਾ ਵੱਲੋਂ ਆਈਸੀਸੀ ਦੇ ਪ੍ਰਧਾਨ ਟੋਮੋਕੋ ਅਕਾਨੇ ਅਤੇ ਸੀਨੀਅਰ ਵਕੀਲ ‘ਤੇ ਪਾਬੰਦੀਆਂ ਆਇਦ

ਅਮਰੀਕਾ ਨੇ ਅੰਤਰਰਾਸ਼ਟਰੀ ਅਪਰਾਧਿਕ ਅਦਾਲਤ (ਆਈਸੀਸੀ) ਦੇ ਉੱਚ ਅਧਿਕਾਰੀਆਂ...

ਫਿਲੌਰ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ‘ਚ ਪਤੀ, ਪਤਨੀ ਅਤੇ 6 ਸਾਲਾ ਧੀ ਦੀ ਮੌਤ

Date:

ਹਰਿਪੁਰ ਖਾਲਸਾ ਗੇਟ ਨੇੜੇ ਕਾਰ ਅਤੇ ਐਕਟਿਵ ਦੀ ਆਹਮੋ-ਸਾਹਮਣੀ ਟੱਕਰ

ਜਲੰਧਰ ਜ਼ਿਲ੍ਹੇ ਦੇ ਫਿਲੌਰ ਖੇਤਰ ਵਿੱਚ ਇੱਕ ਬਹੁਤ ਹੀ ਦੁਖਦਾਈ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ, ਜਿਸ ਵਿੱਚ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਵਿਨੈ ਕੁਮਾਰ, ਉਸ ਦੀ ਪਤਨੀ ਸੁਮਨ ਅਤੇ ਉਨ੍ਹਾਂ ਦੀ 6 ਸਾਲਾ ਮਾਸੂਮ ਧੀ ਕਵਿਸ਼ਾ ਵਜੋਂ ਹੋਈ ਹੈ, ਜੋ ਕਿ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਭਾਮੀਆਂ ਦੇ ਰਹਿਣ ਵਾਲੇ ਸਨ। ਧਾਰਮਿਕ ਅਸਥਾਨ ਤੋਂ ਦਰਸ਼ਨ ਕਰਕੇ ਪਰਤ ਰਹੇ ਇਸ ਪਰਿਵਾਰ ਦੀ ਐਕਟਿਵ ਸਕੂਟਰ ਨੂੰ ਇੱਕ ਤੇਜ਼ ਰਫ਼ਤਾਰ ਕਾਰ ਨੇ ਜ਼ਬਰਦਸਤ ਟੱਕਰ ਮਾਰ ਦਿੱਤੀ।

ਨਕੋਦਰ ਦਰਗਾਹ ਤੋਂ ਦਰਸ਼ਨ ਕਰਕੇ ਪਰਤ ਰਿਹਾ ਸੀ ਪਰਿਵਾਰ

ਜਾਣਕਾਰੀ ਅਨੁਸਾਰ ਇਹ ਪਰਿਵਾਰ ਆਪਣੇ ਹੋਰ ਰਿਸ਼ਤੇਦਾਰਾਂ ਨਾਲ ਨਕੋਦਰ ਸਥਿਤ ਬਾਬਾ ਮੁਰਾਦ ਸ਼ਾਹ ਜੀ ਦੀ ਦਰਗਾਹ ‘ਤੇ ਮੱਥਾ ਟੇਕਣ ਗਿਆ ਸੀ। ਅਰਦਾਸ ਕਰਨ ਤੋਂ ਬਾਅਦ ਜਦੋਂ ਉਹ ਆਪਣੇ ਐਕਟਿਵ ਸਕੂਟਰ ‘ਤੇ ਵਾਪਸ ਲੁਧਿਆਣਾ ਵੱਲ ਆ ਰਹੇ ਸਨ, ਤਾਂ ਸਵੇਰੇ ਲਗਭਗ 8:30 ਵਜੇ ਹਰਿਪੁਰ ਅਤੇ ਪ੍ਰਤਾਪਪੁਰਾ ਪਿੰਡਾਂ ਵਿਚਕਾਰ ਹਰਿਪੁਰ ਖਾਲਸਾ ਗੇਟ ਨੇੜੇ ਸਾਹਮਣੇ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਟੱਕਰ ਐਨੀ ਜ਼ਬਰਦਸਤ ਸੀ ਕਿ ਐਕਟਿਵ ਸਕੂਟਰ ਦੇ ਪਰਖੱਚੇ ਉੱਡ ਗਏ।

ਡਾਕਟਰਾਂ ਨੇ ਮਾਂ-ਧੀ ਨੂੰ ਕੀਤਾ ਮ੍ਰਿਤਕ ਘੋਸ਼ਿਤ, ਪਤੀ ਨੇ ਵੀ ਤੋੜਿਆ ਦਮ

ਹਾਦਸੇ ਤੋਂ ਤੁਰੰਤ ਬਾਅਦ ਰਾਹਗੀਰਾਂ ਨੇ ਜ਼ਖਮੀਆਂ ਨੂੰ ਸੰਭਾਲਿਆ ਅਤੇ ਐਂਬੂਲੈਂਸ ਦੀ ਮਦਦ ਨਾਲ ਸਬ-ਡਿਵੀਜ਼ਨਲ ਹਸਪਤਾਲ ਫਿਲੌਰ ਪਹੁੰਚਾਇਆ। ਹਸਪਤਾਲ ਦੇ ਡਾਕਟਰ ਤਰੁਣ ਨੇ ਦੱਸਿਆ ਕਿ ਜਦੋਂ ਸੁਮਨ ਅਤੇ ਉਸ ਦੀ ਧੀ ਕਵਿਸ਼ਾ ਨੂੰ ਇਲਾਜ ਲਈ ਲਿਆਂਦਾ ਗਿਆ ਤਾਂ ਉਨ੍ਹਾਂ ਦਾ ਸਾਹ ਅਤੇ ਦਿਲ ਦੀ ਧੜਕਣ ਬੰਦ ਹੋ ਚੁੱਕੀ ਸੀ, ਜਿਸ ਕਾਰਨ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਦੂਜੇ ਪਾਸੇ ਗੰਭੀਰ ਰੂਪ ਵਿੱਚ ਜ਼ਖਮੀ ਵਿਨੈ ਕੁਮਾਰ ਨੂੰ ਨਾਜ਼ੁਕ ਹਾਲਤ ਦੇਖਦਿਆਂ ਵੱਡੇ ਹਸਪਤਾਲ ਰੈਫਰ ਕੀਤਾ ਗਿਆ, ਪਰ ਉਸ ਨੇ ਵੀ ਜ਼ਖਮਾਂ ਤਾਬ ਨਾ ਝੱਲਦਿਆਂ ਰਸਤੇ ਵਿੱਚ ਦਮ ਤੋੜ ਦਿੱਤਾ।

ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ

ਕਾਰ ਵਿੱਚ ਸਵਾਰ ਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਲੁਧਿਆਣਾ ਤੋਂ ਨੂਰਮਹਿਲ ਵੱਲ ਜਾ ਰਹੇ ਸਨ ਕਿ ਅਚਾਨਕ ਇਹ ਹਾਦਸਾ ਵਾਪਰ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਵਾਹਨਾਂ ਨੂੰ ਕਬਜ਼ੇ ‘ਚ ਲੈ ਲਿਆ ਹੈ। ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਕੇ ਬਣਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਦੁਖਦਾਈ ਘਟਨਾ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।

spot_img

Subscribe

- Never miss a story with notifications

- Gain full access to our premium content

- Browse free from up to 5 devices at once

Latest stories