ਵਧ ਰਹੇ ਜੰਗੀ ਤਣਾਅ ਨਾਲ ਇੰਟਰਨੈੱਟ ਬੰਦ ਹੋਣ ਦਾ ਡਰ
ਇਰਾਨ ਅਤੇ ਇਜ਼ਰਾਈਲ ਵਿੱਚ ਵਧ ਰਹੇ ਤਣਾਅ ਨੇ ਦੁਨੀਆ ਭਰ ਵਿੱਚ ਸਾਈਬਰ ਹਮਲਿਆਂ ਅਤੇ ਇੰਟਰਨੈੱਟ ਬੰਦ ਹੋਣ ਦੀ ਚਿੰਤਾ ਵਧਾ ਦਿੱਤੀ ਹੈ।
ਮਾਹਿਰਾਂ ਦੇ ਮੁਤਾਬਕ ਆਧੁਨਿਕ ਜੰਗ ਸਿਰਫ਼ ਹਥਿਆਰਾਂ ਨਾਲ ਨਹੀਂ ਹੁੰਦੀ, ਸਗੋਂ ਡਿਜ਼ੀਟਲ ਇਨਫਰਾਸਟਰੱਕਚਰ ’ਤੇ ਵੀ ਹਮਲੇ ਕੀਤੇ ਜਾਂਦੇ ਹਨ। ਅਜਿਹੇ ਹਾਲਾਤਾਂ ਵਿੱਚ ਇੰਟਰਨੈੱਟ ਸੇਵਾਵਾਂ ਬੰਦ ਹੋ ਸਕਦੀਆਂ ਹਨ।
ਇਸ ਕਾਰਨ ਟੈਕ ਮਾਹਿਰ ਲੋਕਾਂ ਨੂੰ ਪਹਿਲਾਂ ਤੋਂ ਤਿਆਰੀ ਕਰਨ ਅਤੇ ਕੁਝ ਜ਼ਰੂਰੀ ਆਫਲਾਈਨ ਐਪਸ ਆਪਣੇ ਫੋਨ ਵਿੱਚ ਇੰਸਟਾਲ ਕਰਨ ਦੀ ਸਲਾਹ ਦੇ ਰਹੇ ਹਨ।
ਐਮਰਜੈਂਸੀ ਸਮੇਂ ਆਫਲਾਈਨ ਐਪਸ ਕਿਉਂ ਜ਼ਰੂਰੀ
ਜੰਗ, ਕੁਦਰਤੀ ਆਫ਼ਤ ਜਾਂ ਵੱਡੇ ਸਾਈਬਰ ਹਮਲੇ ਦੌਰਾਨ ਇੰਟਰਨੈੱਟ ਸੇਵਾਵਾਂ ਬੰਦ ਹੋ ਸਕਦੀਆਂ ਹਨ। ਅਜਿਹੇ ਸਮੇਂ ਲੋਕਾਂ ਨੂੰ ਰਸਤਾ ਲੱਭਣ, ਜਾਣਕਾਰੀ ਪ੍ਰਾਪਤ ਕਰਨ ਜਾਂ ਮਦਦ ਲਈ ਸੰਪਰਕ ਕਰਨ ਵਿੱਚ ਮੁਸ਼ਕਲ ਆਉਂਦੀ ਹੈ।
ਆਫਲਾਈਨ ਐਪਸ ਉਹ ਐਪਸ ਹੁੰਦੀਆਂ ਹਨ ਜੋ ਇੱਕ ਵਾਰ ਡਾਊਨਲੋਡ ਕਰਨ ਤੋਂ ਬਾਅਦ ਬਿਨਾਂ ਇੰਟਰਨੈੱਟ ਵੀ ਕੰਮ ਕਰਦੀਆਂ ਹਨ।
Organic Maps – ਬਿਨਾਂ ਇੰਟਰਨੈੱਟ ਨੈਵੀਗੇਸ਼ਨ
Organic Maps ਇੱਕ ਅਜਿਹੀ ਐਪ ਹੈ ਜੋ ਬਿਨਾਂ ਇੰਟਰਨੈੱਟ ਦੇ ਵੀ ਨੈਵੀਗੇਸ਼ਨ ਦੀ ਸਹੂਲਤ ਦਿੰਦੀ ਹੈ।
ਇਸ ਵਿੱਚ ਯੂਜ਼ਰ ਪਹਿਲਾਂ ਹੀ ਮੈਪ ਡਾਊਨਲੋਡ ਕਰ ਸਕਦੇ ਹਨ ਅਤੇ ਫਿਰ GPS ਦੀ ਮਦਦ ਨਾਲ ਰਸਤਾ ਲੱਭ ਸਕਦੇ ਹਨ।
PocketPal AI – ਆਫਲਾਈਨ AI ਸਹਾਇਕ
PocketPal AI ਇੱਕ ਆਫਲਾਈਨ AI ਐਪ ਹੈ ਜਿਸ ਵਿੱਚ ਮਾਡਲ ਫੋਨ ਵਿੱਚ ਡਾਊਨਲੋਡ ਕਰਕੇ ਬਿਨਾਂ ਇੰਟਰਨੈੱਟ ਵੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।
ਐਮਰਜੈਂਸੀ ਹਾਲਾਤਾਂ ਵਿੱਚ ਇਹ ਐਪ ਕਾਫ਼ੀ ਮਦਦਗਾਰ ਸਾਬਤ ਹੋ ਸਕਦੀ ਹੈ।
Sachet ਐਪ – ਸਰਕਾਰ ਦੀ ਐਮਰਜੈਂਸੀ ਚੇਤਾਵਨੀ
Sachet App ਭਾਰਤ ਸਰਕਾਰ ਦੀ ਇੱਕ ਐਮਰਜੈਂਸੀ ਅਲਰਟ ਐਪ ਹੈ ਜੋ National Disaster Management Authority ਵੱਲੋਂ ਬਣਾਈ ਗਈ ਹੈ।
ਇਸ ਵਿੱਚ ਮੌਸਮ ਚੇਤਾਵਨੀ, ਕੁਦਰਤੀ ਆਫ਼ਤ ਅਤੇ ਹੋਰ ਐਮਰਜੈਂਸੀ ਜਾਣਕਾਰੀਆਂ ਮਿਲਦੀਆਂ ਹਨ।
ਡਿਜ਼ੀਟਲ ਤਿਆਰੀ ਦੀ ਲੋੜ
ਮਾਹਿਰਾਂ ਦਾ ਕਹਿਣਾ ਹੈ ਕਿ ਅਣਿਸ਼ਚਿਤ ਹਾਲਾਤਾਂ ਵਿੱਚ ਤਕਨੀਕੀ ਤਿਆਰੀ ਬਹੁਤ ਜ਼ਰੂਰੀ ਹੈ। ਇਸ ਲਈ ਆਫਲਾਈਨ ਐਪਸ ਪਹਿਲਾਂ ਤੋਂ ਡਾਊਨਲੋਡ ਕਰਕੇ ਰੱਖਣੀ ਚਾਹੀਦੀ ਹੈ।
