27 C
New Delhi
Tuesday, October 6, 2026
HomeEducationਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਰਟੀਫਿਕੇਟਾਂ ’ਚ ਸੋਧ ਦੀ ਪ੍ਰਕਿਰਿਆ ਨਵੀਂ ਨੀਤੀ...

Related stories

ਇੰਟਰਪ੍ਰਾਈਜ਼ ਸੌਫਟਵੇਅਰ ਤੋਂ ਅਸਲ ਦੁਨੀਆ ਦੇ ਕਾਰਜਾਂ ਤੱਕ ਫੈਲਿਆ ਭਾਰਤ ਦਾ AI ਮਿਸ਼ਨ

ਭਾਰਤ ਦੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਖੇਤਰ ਵਿੱਚ ਰਣਨੀਤਕ ਬਦਲਾਅ ਭਾਰਤ...

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਰਟੀਫਿਕੇਟਾਂ ’ਚ ਸੋਧ ਦੀ ਪ੍ਰਕਿਰਿਆ ਨਵੀਂ ਨੀਤੀ ਨਾਲ ਸਰਲ

Date:

ਬਿਨੈਕਾਰਾਂ ਅਤੇ ਮਾਪਿਆਂ ਨੂੰ ਮਿਲੇਗੀ ਵੱਡੀ ਰਾਹਤ

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿੰਦਿਆਂ ਸਰਟੀਫਿਕੇਟਾਂ ਵਿੱਚ ਸੋਧ (ਕੋਰੈਕਸ਼ਨ) ਕਰਨ ਦੀ ਪ੍ਰਕਿਰਿਆ ਵਿੱਚ ਅਹਿਮ ਬਦਲਾਅ ਕੀਤਾ ਹੈ। ਬੋਰਡ ਵੱਲੋਂ ਤਿਆਰ ਕੀਤੇ ਗਏ ਨਵੇਂ ਫਾਰਮੂਲੇ ਤਹਿਤ ਹੁਣ ਸਰਟੀਫਿਕੇਟਾਂ ਵਿੱਚ ਨਾਮ, ਮਾਤਾ-ਪਿਤਾ ਦੇ ਨਾਮ, ਜਨਮ ਮਿਤੀ ਜਾਂ ਹੋਰ ਵੇਰਵਿਆਂ ਦੀ ਸੋਧ ਕਰਵਾਉਣਾ ਪਹਿਲਾਂ ਨਾਲੋਂ ਬਹੁਤ ਆਸਾਨ ਅਤੇ ਸੁਵਿਧਾਜਨਕ ਹੋ ਜਾਵੇਗਾ। ਪਹਿਲਾਂ ਪ੍ਰੀਖਿਆਰਥੀਆਂ ਨੂੰ ਆਪਣੇ ਦਸਤਾਵੇਜ਼ਾਂ ਵਿੱਚ ਇੱਕ ਛੋਟੀ ਜਿਹੀ ਗਲਤੀ ਠੀਕ ਕਰਵਾਉਣ ਲਈ ਵੀ ਬੋਰਡ ਦੇ ਮੁੱਖ ਦਫਤਰ ਜਾਂ ਖੇਤਰੀ ਦਫਤਰਾਂ ਦੇ ਚੱਕਰ ਕੱਟਣੇ ਪੈਂਦੇ ਸਨ।

ਸਮੇਂ ਅਤੇ ਆਵਾਜਾਈ ਦੇ ਖਰਚੇ ਦੀ ਹੋਵੇਗੀ ਬਚਤ

ਪੁਰਾਣੇ ਸਿਸਟਮ ਕਾਰਨ ਦੂਰ-ਦੁਰਾਡੇ ਦੇ ਪਿੰਡਾਂ ਅਤੇ ਸਰਹੱਦੀ ਇਲਾਕਿਆਂ ਤੋਂ ਆਉਣ ਵਾਲੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਬੋਰਡ ਦਫ਼ਤਰਾਂ ਤੱਕ ਪਹੁੰਚਣ ਲਈ ਆਵਾਜਾਈ ’ਤੇ ਵੱਡਾ ਖਰਚਾ ਹੁੰਦਾ ਸੀ ਅਤੇ ਕਈ-ਕਈ ਦਿਨ ਖਰਾਬ ਹੁੰਦੇ ਸਨ। ਚੇਅਰਮੈਨ ਡਾ. ਅਮਰਪਾਲ ਸਿੰਘ (ਆਈ.ਏ.ਐਸ. ਰਿਟਾ.) ਦੀ ਦੇਖ-ਰੇਖ ਹੇਠ ਬੋਰਡ ਨੇ ਸੇਵਾਵਾਂ ਨੂੰ ਹੋਰ ਪਾਰਦਰਸ਼ੀ, ਸੁਵਿਧਾਜਨਕ ਅਤੇ ਸਮਾਂਬੱਧ ਬਣਾਉਣ ਲਈ ਇਹ ਨਵੀਂ ਵਿਵਸਥਾ ਲਾਗੂ ਕੀਤੀ ਹੈ। ਇਸ ਨਵੀਂ ਪ੍ਰਣਾਲੀ ਨਾਲ ਹੁਣ ਬਿਨੈਕਾਰਾਂ ਨੂੰ ਘਰ ਬੈਠੇ ਹੀ ਸਰਟੀਫਿਕੇਟ ਸੋਧ ਸਬੰਧੀ ਸੁਵਿਧਾ ਪ੍ਰਾਪਤ ਹੋ ਸਕੇਗੀ।

ਪਾਰਦਰਸ਼ੀ ਅਤੇ ਸਮਾਂਬੱਧ ਸੇਵਾਵਾਂ ਵੱਲ ਵੱਡਾ ਕਦਮ

ਬੋਰਡ ਦੇ ਇਸ ਫੈਸਲੇ ਨਾਲ ਪ੍ਰਸ਼ਾਸਨਿਕ ਕੰਮਕਾਜ ਵਿੱਚ ਪਾਰਦਰਸ਼ਤਾ ਆਵੇਗੀ ਅਤੇ ਬਿਨੈਕਾਰਾਂ ਦੇ ਸਮੇਂ ਦੀ ਬਚਤ ਹੋਵੇਗੀ। ਉਚੇਰੀ ਸਿੱਖਿਆ ਜਾਂ ਨੌਕਰੀਆਂ ਲਈ ਆਵੇਦਨ ਕਰਨ ਵਾਲੇ ਵਿਦਿਆਰਥੀਆਂ ਨੂੰ ਹੁਣ ਦਸਤਾਵੇਜ਼ਾਂ ਦੀ ਸੋਧ ਲਈ ਲੰਬਾ ਇੰਤਜ਼ਾਰ ਨਹੀਂ ਕਰਨਾ ਪਵੇਗਾ। ਬੋਰਡ ਪ੍ਰਬੰਧਕਾਂ ਮੁਤਾਬਕ ਸਾਰੀਆਂ ਪ੍ਰਕਿਰਿਆਵਾਂ ਨੂੰ ਡਿਜੀਟਲ ਮਾਧਿਅਮ ਨਾਲ ਜੋੜ ਕੇ ਵਿਦਿਆਰਥੀ-ਪੱਖੀ ਮਾਹੌਲ ਸਿਰਜਣ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ ਨਾਲ ਪ੍ਰੀਖਿਆਰਥੀਆਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਪਹਿਲ ਦੇ ਆਧਾਰ ‘ਤੇ ਹੋਵੇਗਾ।

spot_img

Subscribe

- Never miss a story with notifications

- Gain full access to our premium content

- Browse free from up to 5 devices at once

Latest stories