ਇਤਿਹਾਸਕ ਜਿੱਤ ਨਾਲ ਭਾਰਤ ਫਾਈਨਲ ਵਿੱਚ
ਭਾਰਤੀ ਮਹਿਲਾ ਟੀਮ ਨੇ ਨਵੀ ਮੁੰਬਈ ਦੇ ਡੀਵਾਈ ਪਾਟਿਲ ਸਟੇਡਿਯਮ ਵਿੱਚ ਆਸਟ੍ਰੇਲੀਆ ਖ਼ਿਲਾਫ਼ 339 ਰਨਾਂ ਦਾ ਟਾਰਗਟ ਪੂਰਾ ਕਰਕੇ ਇਤਿਹਾਸ ਰਚ ਦਿੱਤਾ। ਇਹ ਮਹਿਲਾ ਵਰਲਡ ਕਪ ਦੇ ਨਾਕਆਉਟ ਮੈਚ ਵਿੱਚ ਸਭ ਤੋਂ ਵੱਡਾ ਰਨ ਚੇਜ਼ ਹੈ।
ਭਾਰਤ ਨੇ ਮੈਚ 9 ਗੇਂਦਾਂ ਬਾਕੀ ਹੋਣ ਤੇ 5 ਵਿਕਟਾਂ ਨਾਲ ਜਿੱਤਿਆ, ਅਤੇ ਆਸਟ੍ਰੇਲੀਆ ਦੀ 8 ਸਾਲਾਂ ਦੀ ਅਜਿੱਤ ਲੜੀ ਖਤਮ ਕੀਤੀ।
ਜੇਮਿਮਾ ਰੌਡ੍ਰਿਗਜ਼ ਦਾ ਸ਼ਾਨਦਾਰ ਸ਼ਤਕ
ਜੇਮਿਮਾ ਰੌਡ੍ਰਿਗਜ਼ ਨੇ 134 ਗੇਂਦਾਂ ‘ਚ 127 ਨਾਅਉਟ ਰਨ ਬਣਾਕੇ ਸ਼ਾਨਦਾਰ ਇਨਿੰਗ ਖੇਡੀ। ਉਸਨੇ 14 ਚੌਕੇ ਲਗਾਏ ਅਤੇ 94.78 ਦਾ ਸਟ੍ਰਾਈਕ ਰੇਟ ਰੱਖਿਆ। ਸ਼ੈਫਾਲੀ ਵਰਮਾ ਦੇ ਜਲਦੀ ਆਉਟ ਹੋਣ ਤੋਂ ਬਾਅਦ ਜੇਮਿਮਾ ਨੇ ਪਾਰੀ ਸੰਭਾਲੀ ਅਤੇ ਹੌਲੇ ਹੌਲੇ ਟੀਮ ਨੂੰ ਮਜ਼ਬੂਤੀ ਦਿੱਤੀ।
ਉਸਨੇ 57 ਗੇਂਦਾਂ ‘ਚ ਅਰਧ ਸ਼ਤਕ ਤੇ 115 ਗੇਂਦਾਂ ‘ਚ ਸ਼ਤਕ ਪੂਰਾ ਕੀਤਾ। ਹਰਮਨਪ੍ਰੀਤ ਨਾਲ ਉਸਦੀ ਸਾਂਝ ਭਾਰਤ ਦੀ ਜਿੱਤ ਦੀ ਨੀਂਹ ਬਣੀ। ਜੇਮਿਮਾ ਨੂੰ ਪਲੇਅਰ ਆਫ਼ ਦ ਮੈਚ ਘੋਸ਼ਿਤ ਕੀਤਾ ਗਿਆ।
ਹਰਮਨਪ੍ਰੀਤ ਕੌਰ ਦਾ ਕਪਤਾਨੀ ਜੋਸ਼
ਕਪਤਾਨ ਹਰਮਨਪ੍ਰੀਤ ਕੌਰ ਨੇ ਵੀ ਸ਼ਾਨਦਾਰ ਖੇਡ ਦਿਖਾਈ। ਉਸਨੇ 79 ਗੇਂਦਾਂ ‘ਚ 89 ਰਨ ਬਣਾਏ, ਜਿਨ੍ਹਾਂ ਵਿੱਚ ਕਈ ਜ਼ਬਰਦਸਤ ਸ਼ਾਟਸ ਸ਼ਾਮਲ ਸਨ। ਇਹ ਆਸਟ੍ਰੇਲੀਆ ਖ਼ਿਲਾਫ਼ ਉਸਦੀ ਤੀਜੀ ਲਗਾਤਾਰ ਅਰਧਸ਼ਤਕ ਸੀ ਨਾਕਆਉਟ ਮੈਚਾਂ ਵਿੱਚ।
ਭਾਰਤ ਨੇ ਆਸਟ੍ਰੇਲੀਆ ਦੀ ਲੜੀ ਤੋੜੀ
ਇਹ ਜਿੱਤ ਸਿਰਫ਼ ਫਾਈਨਲ ਤੱਕ ਪਹੁੰਚਣ ਲਈ ਨਹੀਂ ਸੀ, ਬਲਕਿ ਆਸਟ੍ਰੇਲੀਆ ਦੀ 15 ਮੈਚਾਂ ਦੀ ਜਿੱਤ ਦੀ ਲੜੀ ਵੀ ਤੋੜੀ ਗਈ। ਭਾਰਤ ਹੁਣ ਮਹਿਲਾ ਵਰਲਡ ਕਪ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਟਾਰਗਟ ਚੇਜ਼ ਕਰਨ ਵਾਲੀ ਟੀਮ ਬਣ ਗਿਆ ਹੈ।
