ਐਅਰ ਇੰਡੀਆ ਨੇ ਐਲਾਨ ਕੀਤਾ ਹੈ ਕਿ ਉਹ ਫਰਵਰੀ 2026 ਤੋਂ ਦਿੱਲੀ ਤੋਂ ਸ਼ੰਘਾਈ ਲਈ ਨਾਨ-ਸਟਾਪ ਫਲਾਈਟਾਂ ਮੁੜ ਚਲਾਉਣ ਜਾ ਰਹੀ ਹੈ। ਕੋਵਿਡ-19 ਮਹਾਮਾਰੀ ਕਾਰਨ ਇਹ ਰੂਟ ਲੰਮੇ ਸਮੇਂ ਤੋਂ ਬੰਦ ਸੀ, ਪਰ ਹੁਣ ਹਾਲਾਤ ਸਧਰਣ ਤੋਂ ਬਾਅਦ ਏਅਰਲਾਈਨ ਨੇ ਇਸਨੂੰ ਦੁਬਾਰਾ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਹੈ।
ਹਫਤੇ ਵਿਚ ਤਿੰਨ ਉਡਾਣਾਂ
ਨਵੀਆਂ ਸਿੱਧੀਆਂ ਉਡਾਣਾਂ ਹਫ਼ਤੇ ਵਿੱਚ ਤਿੰਨ ਦਿਨ ਚੱਲਣਗੀਆਂ। ਇਹ ਕਨੈਕਟਿਵਟੀ ਦੋਵੇਂ ਦੇਸ਼ਾਂ ਵਿਚਕਾਰ ਕਾਰੋਬਾਰ, ਸਟੱਡੀ, ਟੂਰਿਜ਼ਮ ਅਤੇ ਸਰਕਾਰੀ ਦੌਰਿਆਂ ਲਈ ਵੱਡੀ ਰਾਹਤ ਮੰਨੀ ਜਾ ਰਹੀ ਹੈ।
ਯਾਤਰੀਆਂ ਲਈ ਵੱਡੀ ਸਹੂਲਤ
ਨਾਨ-ਸਟਾਪ ਫਲਾਈਟਾਂ ਸ਼ੁਰੂ ਹੋਣ ਨਾਲ ਯਾਤਰੀਆਂ ਦਾ ਸਮਾਂ ਬਚੇਗਾ ਅਤੇ ਉਨ੍ਹਾਂ ਨੂੰ ਕਿਸੇ ਹੋਰ ਦੇਸ਼ ਵਿੱਚ ਰੁਕਣਾ ਨਹੀਂ ਪਵੇਗਾ।
ਐਅਰ ਇੰਡੀਆ ਦੀ ਇਹ ਸੇਵਾ ਦੋਵੇਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨ ਵਿੱਚ ਵੀ ਮਦਦ ਕਰੇਗੀ।
ਰੂਟ ਕਿਉਂ ਬੰਦ ਹੋਇਆ ਸੀ?
ਕੋਵਿਡ ਮਹਾਮਾਰੀ ਦੇ ਦੌਰਾਨ ਚੀਨ ਨਾਲ ਕਈ ਅੰਤਰਰਾਸ਼ਟਰੀ ਉਡਾਣਾਂ ਰੋਕ ਦਿੱਤੀਆਂ ਗਈਆਂ ਸਨ। ਲਗਭਗ ਚਾਰ ਸਾਲ ਬਾਅਦ ਹੁਣ ਇਹ ਰੂਟ ਦੁਬਾਰਾ ਖੁੱਲ ਰਿਹਾ ਹੈ।
ਐਅਰ ਇੰਡੀਆ ਦੀ ਗਲੋਬਲ ਵਿਸਤਾਰ ਯੋਜਨਾ
ਨਵੇਂ ਵਿਦੇਸ਼ੀ ਰੂਟ ਖੋਲ੍ਹਣਾ ਅਤੇ ਪੁਰਾਣਿਆਂ ਨੂੰ ਮੁੜ ਸ਼ੁਰੂ ਕਰਨਾ, ਦੋਵੇਂ ਹੀ ਐਅਰ ਇੰਡੀਆ ਦੀ ਗਲੋਬਲ ਵਿਸਤਾਰ ਨੀਤੀ ਦਾ ਹਿੱਸਾ ਹਨ। ਕੰਪਨੀ ਨੇ ਹਾਲ ਹੀ ਵਿੱਚ ਕਈ ਨਵੇਂ ਜਹਾਜ਼ ਵੀ ਆਪਣੇ fleet ਵਿੱਚ ਸ਼ਾਮਲ ਕੀਤੇ ਹਨ।
