34.1 C
New Delhi
Wednesday, April 15, 2026
HomeTechਐਲਨ ਮਸਕ ਤਿਆਰ ਕਰ ਰਹੇ ਨੇ ਰੋਬੋਟਾਂ ਦੀ ਫੌਜ ਆਪਟੀਮਸ ਮਨੁੱਖਾਂ ਨਾਲੋਂ...

Related stories

Anthropic ਵੱਲੋਂ AI ਚਿੱਪ ਬਣਾਉਣ ਦੀ ਯੋਜਨਾ: Google, Amazon ਅਤੇ Claude ‘ਤੇ ਕੀ ਅਸਰ?

ਕੀ ਹੋ ਰਿਹਾ ਹੈ? AI ਕੰਪਨੀ Anthropic ਆਪਣੀ AI ਤਾਕਤ...

ਚੰਡੀਗੜ੍ਹ ਏਅਰਪੋਰਟ ਰੋਡ ‘ਤੇ ਧਮਾਕਿਆਂ ਵਰਗੀਆਂ ਆਵਾਜ਼ਾਂ, ਬੀਐਮਡਬਲਯੂ ਕਾਰ ਨੂੰ ਲੱਗੀ ਅੱਗ

ਅਚਾਨਕ ਲੱਗੀ ਅੱਗ ਨਾਲ ਮਚੀ ਅਫ਼ਰਾਤਫ਼ਰੀ ਨਿਊ ਚੰਡੀਗੜ੍ਹ ਤੋਂ Shaheed...

ਖ਼ਾਲਿਨ ਜੋਸ਼ੀ ਨੇ ਆਂਧਰਾ ਓਪਨ 2026 ਜਿੱਤ ਕੇ ਖ਼ਤਮ ਕੀਤਾ ਲੰਮਾ ਇੰਤਜ਼ਾਰ

ਲੰਬੇ ਸਮੇਂ ਬਾਅਦ ਸ਼ਾਨਦਾਰ ਜਿੱਤ ਭਾਰਤੀ ਗੋਲਫ਼ਰ Khalin Joshi ਨੇ...

ਐਲਨ ਮਸਕ ਤਿਆਰ ਕਰ ਰਹੇ ਨੇ ਰੋਬੋਟਾਂ ਦੀ ਫੌਜ ਆਪਟੀਮਸ ਮਨੁੱਖਾਂ ਨਾਲੋਂ ਪੰਜ ਗੁਣਾ ਤੇਜ਼ ਕੰਮ ਕਰੇਗਾ

Date:

ਟੈਸਲਾ ਦਾ ਨਵਾਂ ਕਦਮ – ਕਾਰਾਂ ਤੋਂ ਰੋਬੋਟਿਕਸ ਤੱਕ

ਟੈਸਲਾ ਦੇ ਸੀਈਓ ਐਲਨ ਮਸਕ ਹੁਣ ਇਲੈਕਟ੍ਰਿਕ ਕਾਰਾਂ ਤੋਂ ਬਾਅਦ ਰੋਬੋਟਿਕਸ ਦੀ ਦੁਨੀਆ ਵਿੱਚ ਵੱਡਾ ਕਦਮ ਚੁੱਕ ਰਹੇ ਹਨ। ਉਨ੍ਹਾਂ ਦਾ ਟੀਚਾ ਹੈ ਕਿ ਆਉਣ ਵਾਲੇ ਸਾਲਾਂ ਵਿੱਚ 10 ਲੱਖ ‘ਆਪਟੀਮਸ’ ਹਿਊਮਨੋਇਡ ਰੋਬੋਟ ਤਿਆਰ ਕੀਤੇ ਜਾਣ, ਜੋ ਮੈਨੂਫੈਕਚਰਿੰਗ, ਹੈਲਥਕੇਅਰ ਅਤੇ ਲੋਜਿਸਟਿਕਸ ਖੇਤਰਾਂ ਵਿੱਚ ਮਨੁੱਖਾਂ ਵਾਂਗ ਕੰਮ ਕਰਨਗੇ।

ਟੈਸਲਾ ਦਾ ਸਭ ਤੋਂ ਵੱਡਾ ਪ੍ਰੋਜੈਕਟ

ਕੰਪਨੀ ਦੇ ਤਿਮਾਹੀ ਨਤੀਜਿਆਂ ਦੌਰਾਨ ਮਸਕ ਨੇ ਕਿਹਾ ਕਿ ਆਪਟੀਮਸ ਪ੍ਰੋਜੈਕਟ ਟੈਸਲਾ ਦੇ ਇਤਿਹਾਸ ਦਾ ਸਭ ਤੋਂ ਵੱਡਾ ਤੇ ਮਹੱਤਵਪੂਰਨ ਪ੍ਰੋਜੈਕਟ ਹੋ ਸਕਦਾ ਹੈ। ਇਹ ਰੋਬੋਟ ਮਨੁੱਖ ਨਾਲੋਂ ਪੰਜ ਗੁਣਾ ਜ਼ਿਆਦਾ ਪ੍ਰਭਾਵਸ਼ਾਲੀ ਤਰੀਕੇ ਨਾਲ ਕੰਮ ਕਰਨ ਵਿੱਚ ਸਮਰੱਥ ਹੋਵੇਗਾ।

ਰੋਬੋਟ ਦੀਆਂ ਖਾਸ ਖੂਬੀਆਂ

ਇਹ ਹਿਊਮਨੋਇਡ ਰੋਬੋਟ ਮੈਨੂਫੈਕਚਰਿੰਗ, ਲੋਜਿਸਟਿਕਸ, ਹੈਲਥਕੇਅਰ ਅਤੇ ਘਰੇਲੂ ਕੰਮ ਵਰਗੇ ਦੁਹਰਾਏ ਜਾਂ ਮੁਸ਼ਕਲ ਕੰਮਾਂ ਲਈ ਤਿਆਰ ਕੀਤਾ ਜਾ ਰਿਹਾ ਹੈ। ਮਸਕ ਦਾ ਕਹਿਣਾ ਹੈ ਕਿ ਇਹ ਰੋਬੋਟ ਗਰੀਬੀ ਦੇ خاتਮੇ ਅਤੇ ਸਭ ਲਈ ਮੈਡੀਕਲ ਸਹੂਲਤਾਂ ਦੀ ਉਪਲਬਧਤਾ ਦਾ ਆਧਾਰ ਬਣ ਸਕਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਰੋਬੋਟ ਭਵਿੱਖ ਵਿੱਚ ਸਰਜਨ ਦੀ ਭੂਮਿਕਾ ਵੀ ਨਿਭਾ ਸਕੇਗਾ।

ਤੇਜ਼ੀ ਨਾਲ ਹੋ ਰਿਹਾ ਵਿਕਾਸ

2023 ਵਿੱਚ ਮਸਕ ਨੇ ਪਹਿਲੀ ਵਾਰ ‘ਆਪਟੀਮਸ’ ਨੂੰ ਪੇਸ਼ ਕੀਤਾ ਸੀ। ਹਾਲ ਹੀ ਵਿੱਚ ਇਸਦਾ ਇੱਕ ਵੀਡੀਓ ਵਾਇਰਲ ਹੋਇਆ ਜਿਸ ਵਿੱਚ ਇਹ ਰੋਬੋਟ ਕੁੰਗ ਫੂ ਸਿਖਦਾ ਦਿੱਖਿਆ।
ਮਸਕ ਦੇ ਅਨੁਸਾਰ, ਇਹ ਰੋਬੋਟ ਪੂਰੀ ਤਰ੍ਹਾਂ ਆਰਟੀਫਿਸ਼ਲ ਇੰਟੈਲੀਜੈਂਸ (AI) ‘ਤੇ ਅਧਾਰਿਤ ਹੈ ਅਤੇ ਆਪਣੇ ਆਪ ਸੋਚਣ ਤੇ ਰਿਏਕਟ ਕਰਨ ਸਮਰੱਥ ਹੈ।

ਉਤਪਾਦਨ ਦੀ ਯੋਜਨਾ

ਟੈਸਲਾ ਦਾ ਟੀਚਾ ਹੈ ਕਿ 2026 ਦੀ ਸ਼ੁਰੂਆਤ ਤੱਕ ਪ੍ਰੋਡਕਸ਼ਨ ਪ੍ਰੋਟੋਟਾਈਪ ਤਿਆਰ ਕਰ ਲਿਆ ਜਾਵੇ ਅਤੇ ਸਾਲ ਦੇ ਅੰਤ ਤੱਕ ਵੱਡੇ ਪੱਧਰ ਤੇ ਉਤਪਾਦਨ ਸ਼ੁਰੂ ਹੋ ਜਾਵੇ। ਇਹ ਪ੍ਰੋਜੈਕਟ ਮਸਕ ਦੇ ਸੁਪਨੇ ਵਾਲੇ ਭਵਿੱਖ ਦੀ ਸ਼ੁਰੂਆਤ ਹੋ ਸਕਦਾ ਹੈ।

spot_img

Subscribe

- Never miss a story with notifications

- Gain full access to our premium content

- Browse free from up to 5 devices at once

Latest stories