25.5 C
New Delhi
Wednesday, October 7, 2026
HomeTechFAU-G: Domination ਸੀਜ਼ਨ 4 ਦੀ ਧਮਾਕੇਦਾਰ ਸ਼ੁਰੂਆਤ: ਨਵਾਂ ਕੈਰੇਕਟਰ 'ਨਿਸ਼ਠਾ', 4v4 ਕੰਪੀਟੀਟਿਵ...

Related stories

ਇੰਟਰਪ੍ਰਾਈਜ਼ ਸੌਫਟਵੇਅਰ ਤੋਂ ਅਸਲ ਦੁਨੀਆ ਦੇ ਕਾਰਜਾਂ ਤੱਕ ਫੈਲਿਆ ਭਾਰਤ ਦਾ AI ਮਿਸ਼ਨ

ਭਾਰਤ ਦੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਖੇਤਰ ਵਿੱਚ ਰਣਨੀਤਕ ਬਦਲਾਅ ਭਾਰਤ...

FAU-G: Domination ਸੀਜ਼ਨ 4 ਦੀ ਧਮਾਕੇਦਾਰ ਸ਼ੁਰੂਆਤ: ਨਵਾਂ ਕੈਰੇਕਟਰ ‘ਨਿਸ਼ਠਾ’, 4v4 ਕੰਪੀਟੀਟਿਵ ਮੋਡ ਅਤੇ RC ਬੰਬ ਸ਼ਾਮਲ

Date:

FAU-G: Domination ਵਿੱਚ ਸੀਜ਼ਨ 4 ਦੀ ਨਵੀਂ ਅਪਡੇਟ ਨਾਲ ਸ਼ਾਨਦਾਰ ਐਕਸ਼ਨ

ਡਾਟ9 ਗੇਮਜ਼ (Dot9 Games) ਦੁਆਰਾ ਤਿਆਰ ਕੀਤੀ ਗਈ ਭਾਰਤੀ ਟਰੈਕਟਿਕਲ ਸ਼ੂਟਰ ਗੇਮ ‘FAU-G: Domination’ ਦਾ ਸੀਜ਼ਨ 4 ਅਧਿਕਾਰਤ ਤੌਰ ‘ਤੇ ਲਾਈਵ ਹੋ ਗਿਆ ਹੈ। ਇਸ ਨਵੀਂ ਅਪਡੇਟ ਨਾਲ ਗੇਮਰਜ਼ ਲਈ ਗੇਮਪਲੇ ਵਿੱਚ ਕਈ ਵੱਡੇ ਬਦਲਾਅ ਕੀਤੇ ਗਏ ਹਨ, ਜਿਸ ਵਿੱਚ ਨਵੇਂ ਸ਼ੂਟਿੰਗ ਮੋਡ, ਸ਼ਕਤੀਸ਼ਾਲੀ ਪਾਵਰ-ਅੱਪਸ, ਨਵੇਂ ਹਥਿਆਰਾਂ ਦੀਆਂ ਸਕਿਨਾਂ ਅਤੇ ਇੱਕ ਵਿਸ਼ੇਸ਼ ਆਪਰੇਟਿਵ ਕੈਰੇਕਟਰ ਸ਼ਾਮਲ ਹੈ।

ਨਵਾਂ ਪਲੇਅਬਲ ਕੈਰੇਕਟਰ: ‘ਨਿਸ਼ਠਾ’ ਦੀ ਹੋਈ ਐਂਟਰੀ

ਸੀਜ਼ਨ 4 ਵਿੱਚ ‘ਨਿਸ਼ਠਾ’ ਨਾਂ ਦੇ ਨਵੇਂ ਕੈਰੇਕਟਰ ਨੂੰ ਪੇਸ਼ ਕੀਤਾ ਗਿਆ ਹੈ, ਜੋ ਨੇਪਾਲ-ਭਾਰਤ ਸਰਹੱਦ ਦੇ ਪਹਾੜੀ ਖੇਤਰ ਦੀ ਰਹਿਣ ਵਾਲੀ ਹੈ। ਗੇਮ ਦੀ ਕਹਾਣੀ ਅਨੁਸਾਰ, ਗੋਰਖਾ ਰੈਜੀਮੈਂਟ ਵਿੱਚ ਉਸਦੀ ਸ਼ਾਨਦਾਰ ਬਹਾਦਰੀ ਅਤੇ ਤਕਨੀਕੀ ਯੋਗਤਾ ਨੂੰ ਦੇਖਦੇ ਹੋਏ ਕਰਨਲ ਢਿੱਲੋਂ ਨੇ ਉਸਨੂੰ FAU-G ਸਕੁਐਡ ਵਿੱਚ ਸ਼ਾਮਲ ਕੀਤਾ ਹੈ। ਨਿਸ਼ਠਾ ਦੀਆਂ ਵਿਸ਼ੇਸ਼ ਲੜਾਕੂ ਯੋਗਤਾਵਾਂ ਮੈਦਾਨ-ਏ-ਜੰਗ ਵਿੱਚ ਖਿਡਾਰੀਆਂ ਨੂੰ ਰਣਨੀਤਕ ਬੜ੍ਹਤ ਦਿਵਾਉਣ ਵਿੱਚ ਮਦਦ ਕਰਨਗੀਆਂ।

4v4 ਕੰਪੀਟੀਟਿਵ ਮੋਡ ਅਤੇ ‘FAU-G ਵੀਰ ਸੰਗਰਾਮ’ ਟੂਰਨਾਮੈਂਟ

ਸੀਜ਼ਨ 4 ਦੇ ਨਾਲ ਹੀ ਗੇਮ ਵਿੱਚ 4v4 ਟੀਮ ਡੈੱਥਮੈਚ (TDM) ਨੂੰ ਮੁੱਖ ਪ੍ਰਤੀਯੋਗੀ ਪ੍ਰਣਾਲੀ ਵਜੋਂ ਸ਼ਾਮਲ ਕੀਤਾ ਗਿਆ ਹੈ। ਇਸ ਮੋਡ ਵਿੱਚ ਟੀਮਾਂ 5 ਮਿੰਟ ਦੇ ਸਮੇਂ ਅੰਦਰ ਸਭ ਤੋਂ ਪਹਿਲਾਂ 40 ਕਿੱਲ ਪੂਰੇ ਕਰਨ ਲਈ ਆਹਮੋ-ਸਾਹਮਣੇ ਹੋਣਗੀਆਂ। ਇਸ ਤੋਂ ਇਲਾਵਾ, ਗੇਮ ਦਾ ਪਹਿਲਾ ਸਕੁਐਡ-ਬੇਸਡ ਟੂਰਨਾਮੈਂਟ ‘FAU-G ਵੀਰ ਸੰਗਰਾਮ’ (FVS) ਵੀ ਸ਼ੁਰੂ ਕੀਤਾ ਗਿਆ ਹੈ, ਜਿਸ ਵਿੱਚ ਖਿਡਾਰੀਆਂ ਦੇ ਹੈੱਡਸ਼ਾਟ ਐਕੁਰੇਸੀ, KDA ਰੇਸ਼ੋ ਅਤੇ ਟੀਮ ਯੋਗਦਾਨ ਦੇ ਆਧਾਰ ‘ਤੇ ਰੈਂਕਿੰਗ ਦਿੱਤੀ ਜਾਵੇਗੀ।

ਨਵਾਂ RC ਬੰਬ ਪਾਵਰ-ਅੱਪ ਅਤੇ ਭਾਰਤ ਪਾਸ ਦੇ ਸ਼ਾਨਦਾਰ ਰਿਵਾਰਡਜ਼

ਗੇਮ ਵਿੱਚ ਇੱਕ ਨਵਾਂ ‘RC ਬੰਬ’ ਪਾਵਰ-ਅੱਪ ਜੋੜਿਆ ਗਿਆ ਹੈ। ਲਗਾਤਾਰ 4 ਕਿੱਲ (Killstreak) ਪੂਰੇ ਕਰਨ ਤੋਂ ਬਾਅਦ ਖਿਡਾਰੀ 15 ਸੈਕਿੰਡ ਲਈ ਰਿਮੋਟ-ਕੰਟਰੋਲ ਵਾਲੀ ਗੱਡੀ ਨਾਲ ਦੁਸ਼ਮਣਾਂ ‘ਤੇ ਧਮਾਕਾ ਕਰ ਸਕਦੇ ਹਨ। ਇਸ ਦੇ ਨਾਲ ਹੀ ਸੀਜ਼ਨ 4 ਦੇ ਨਵੇਂ ‘ਭਾਰਤ ਪਾਸ’ ਵਿੱਚ ਖਿਡਾਰੀਆਂ ਲਈ 2 ਲੈਜੈਂਡਰੀ ਗਨ ਸਕਿਨਾਂ, ਨਵੇਂ ਅਵਤਾਰ ਅਤੇ ਵਿਸ਼ੇਸ਼ ਰਿਵਾਰਡਜ਼ ਦਿੱਤੇ ਗਏ ਹਨ।

spot_img

Subscribe

- Never miss a story with notifications

- Gain full access to our premium content

- Browse free from up to 5 devices at once

Latest stories