ਖਾਲਿਸਤਾਨੀ ਸੰਗਠਨ ਦਾ ਵਿਰੋਧ
ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ’ਤੇ ਵਿਵਾਦ ਛਿੜ ਗਿਆ ਹੈ ਜਦੋਂ ਉਨ੍ਹਾਂ ਨੇ ਕੌਣ ਬਣੇਗਾ ਕਰੋੜਪਤੀ 17 ’ਚ ਅਮਿਤਾਭ ਬੱਚਨ ਦੇ ਪੈਰ ਛੂਹ ਕੇ ਆਸ਼ੀਰਵਾਦ ਲਿਆ।
ਗੁਰਪਤਵੰਤ ਸਿੰਘ ਪੰਨੂੰ ਨੇ 1 ਨਵੰਬਰ ਨੂੰ ਆਸਟ੍ਰੇਲੀਆ ’ਚ ਦਿਲਜੀਤ ਦਾ ਕਾਨਸਰਟ ਰੱਦ ਕਰਨ ਦੀ ਧਮਕੀ ਦਿੱਤੀ ਹੈ। ਸੰਗਠਨ ਦਾ ਕਹਿਣਾ ਹੈ ਕਿ ਦਿਲਜੀਤ ਦਾ ਇਹ ਕਦਮ “1984 ਦੇ ਸਿੱਖ ਨਰਸੰਘਾਰ ਪੀੜਤਾਂ ਦੀ ਯਾਦ ਦਾ ਅਪਮਾਨ” ਹੈ।
ਪੰਨੂੰ ਵੱਲੋਂ ਗੰਭੀਰ ਬਿਆਨ
ਪੰਨੂੰ ਨੇ ਕਿਹਾ – “ਅਮਿਤਾਭ ਬੱਚਨ, ਜਿਨ੍ਹਾਂ ਦੇ ਸ਼ਬਦਾਂ ਨੇ 1984 ਦੇ ਕਤਲੇਆਮ ਨੂੰ ਹਵਾ ਦਿੱਤੀ, ਉਨ੍ਹਾਂ ਦੇ ਪੈਰ ਛੂਹ ਕੇ ਦਿਲਜੀਤ ਨੇ ਹਰ ਪੀੜਤ, ਵਿਧਵਾ ਤੇ ਅਨਾਥ ਦਾ ਅਪਮਾਨ ਕੀਤਾ ਹੈ। ਇਹ ਅਗਿਆਨਤਾ ਨਹੀਂ, ਵਿਸ਼ਵਾਸਘਾਤ ਹੈ।”
ਅਕਾਲ ਤਖਤ ਸਾਹਿਬ ਨੂੰ ਚਿੱਠੀ
ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗਰਗਜ ਨੂੰ ਪੱਤਰ ਲਿਖ ਕੇ ਦਿਲਜੀਤ ਨੂੰ ਤਲਬ ਕਰਨ ਅਤੇ 2010 ਦੇ ਹੁਕਮਨਾਮੇ ਅਧੀਨ ਸਪੱਸ਼ਟੀਕਰਨ ਮੰਗਣ ਦੀ ਅਪੀਲ ਕੀਤੀ ਹੈ। ਇਸ ਹੁਕਮਨਾਮੇ ਅਨੁਸਾਰ ਨਵੰਬਰ ਮਹੀਨਾ “ਸਿੱਖ ਨਰਸੰਘਾਰ ਸਮਰਪਣ ਮਹੀਨਾ” ਹੈ।
ਦਿਲਜੀਤ ਨੇ ਆਸਟ੍ਰੇਲੀਆ ’ਚ ਰਚਿਆ ਇਤਿਹਾਸ
ਇਸੇ ਦਰਮਿਆਨ, ਦਿਲਜੀਤ ਦੋਸਾਂਝ ਨੇ ਆਸਟ੍ਰੇਲੀਆ ’ਚ ਆਪਣੇ ਔਰਾ ਟੂਰ ਦੌਰਾਨ ਇਤਿਹਾਸ ਰਚ ਦਿੱਤਾ, ਜਦੋਂ ਉਹ ਸਿਡਨੀ ਸਟੇਡੀਅਮ ਸ਼ੋਅ ਵੇਚਣ ਵਾਲੇ ਪਹਿਲੇ ਭਾਰਤੀ ਕਲਾਕਾਰ ਬਣੇ। 30,000 ਤੋਂ ਵੱਧ ਪ੍ਰਸ਼ੰਸਕ ਮੌਜੂਦ ਸਨ ਤੇ ਕੁਝ ਟਿਕਟਾਂ ਦੀ ਕੀਮਤ 800 ਡਾਲਰ ਤੱਕ ਪਹੁੰਚ ਗਈ।
