ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਾਜਪਾ ਵੱਲੋਂ “ਸ਼ੀਸ਼ਮਹਿਲ 2.0” ਸਬੰਧੀ ਲਗਾਏ ਗਏ ਇਲਜ਼ਾਮਾਂ ਨੂੰ ਝੂਠਾ ਕਰਾਰ ਦਿੰਦਿਆਂ ਕਿਹਾ ਕਿ ਭਾਜਪਾ ਨੂੰ ਪਹਿਲਾਂ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ।
ਭਾਜਪਾ ਨੂੰ ਚੁਣੌਤੀ — ਸਬੂਤ ਪੇਸ਼ ਕਰੋ
ਇੱਕ ਵੀਡੀਓ ਸੰਦੇਸ਼ ਵਿੱਚ ਮਾਨ ਨੇ ਭਾਜਪਾ ਨੂੰ ਚੁਣੌਤੀ ਦਿੱਤੀ ਕਿ ਜੇਕਰ ਉਹਨਾਂ ਕੋਲ ਕੋਈ ਪ੍ਰਮਾਣ ਹੈ ਤਾਂ ਉਹ ਸਾਬਤ ਕਰਕੇ ਦਿਖਾਏ।
ਉਨ੍ਹਾਂ ਕਿਹਾ ਕਿ ਕੋਠੀ ਨੰਬਰ 50 ਵਿਖੇ ਉਨ੍ਹਾਂ ਦਾ ਕੈਂਪ ਆਫਿਸ ਹੋਣ ਬਾਰੇ ਫੈਲਾਇਆ ਜਾ ਰਿਹਾ ਪ੍ਰਚਾਰ ਬਿਲਕੁਲ ਝੂਠਾ ਹੈ।
ਸਰਕਾਰੀ ਨਿਵਾਸਾਂ ਬਾਰੇ ਸਪੱਸ਼ਟੀਕਰਨ
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਸਰਕਾਰੀ ਨਿਵਾਸ ਕੋਠੀ ਨੰਬਰ 45 ਹੈ ਜਦਕਿ ਕੋਠੀ ਨੰਬਰ 50 ਸਿਰਫ਼ ਮਹਿਮਾਨਾਂ ਲਈ ਕੈਂਪ ਹਾਊਸ-ਕਮ-ਆਰਾਮ ਘਰ ਵਜੋਂ ਵਰਤੀ ਜਾਂਦੀ ਹੈ।
“ਨੀਵੇਂ ਪੱਧਰ ਦੀ ਰਾਜਨੀਤੀ”
ਮਾਨ ਨੇ ਕਿਹਾ ਕਿ ਭਾਜਪਾ ਕੋਲ ਰਾਜ ਵਿਰੁੱਧ ਕੋਈ ਠੋਸ ਮੁੱਦਾ ਨਹੀਂ ਹੈ ਇਸ ਲਈ ਉਹ ਗੁੰਮਰਾਹਕੁੰਨ ਪ੍ਰਚਾਰ ਦਾ ਸਹਾਰਾ ਲੈ ਰਹੀ ਹੈ।
ਉਨ੍ਹਾਂ ਕਿਹਾ ਕਿ ਜਿਹੜੇ ਅਸਲ ਮਹਿਲਾਂ ਦੇ ਮਾਲਕ ਹਨ ਉਹ ਅੱਜ ਭਾਜਪਾ ਵਿੱਚ ਹਨ।
