ਟੈਸਲਾ ਦਾ ਨਵਾਂ ਕਦਮ – ਕਾਰਾਂ ਤੋਂ ਰੋਬੋਟਿਕਸ ਤੱਕ
ਟੈਸਲਾ ਦੇ ਸੀਈਓ ਐਲਨ ਮਸਕ ਹੁਣ ਇਲੈਕਟ੍ਰਿਕ ਕਾਰਾਂ ਤੋਂ ਬਾਅਦ ਰੋਬੋਟਿਕਸ ਦੀ ਦੁਨੀਆ ਵਿੱਚ ਵੱਡਾ ਕਦਮ ਚੁੱਕ ਰਹੇ ਹਨ। ਉਨ੍ਹਾਂ ਦਾ ਟੀਚਾ ਹੈ ਕਿ ਆਉਣ ਵਾਲੇ ਸਾਲਾਂ ਵਿੱਚ 10 ਲੱਖ ‘ਆਪਟੀਮਸ’ ਹਿਊਮਨੋਇਡ ਰੋਬੋਟ ਤਿਆਰ ਕੀਤੇ ਜਾਣ, ਜੋ ਮੈਨੂਫੈਕਚਰਿੰਗ, ਹੈਲਥਕੇਅਰ ਅਤੇ ਲੋਜਿਸਟਿਕਸ ਖੇਤਰਾਂ ਵਿੱਚ ਮਨੁੱਖਾਂ ਵਾਂਗ ਕੰਮ ਕਰਨਗੇ।
ਟੈਸਲਾ ਦਾ ਸਭ ਤੋਂ ਵੱਡਾ ਪ੍ਰੋਜੈਕਟ
ਕੰਪਨੀ ਦੇ ਤਿਮਾਹੀ ਨਤੀਜਿਆਂ ਦੌਰਾਨ ਮਸਕ ਨੇ ਕਿਹਾ ਕਿ ਆਪਟੀਮਸ ਪ੍ਰੋਜੈਕਟ ਟੈਸਲਾ ਦੇ ਇਤਿਹਾਸ ਦਾ ਸਭ ਤੋਂ ਵੱਡਾ ਤੇ ਮਹੱਤਵਪੂਰਨ ਪ੍ਰੋਜੈਕਟ ਹੋ ਸਕਦਾ ਹੈ। ਇਹ ਰੋਬੋਟ ਮਨੁੱਖ ਨਾਲੋਂ ਪੰਜ ਗੁਣਾ ਜ਼ਿਆਦਾ ਪ੍ਰਭਾਵਸ਼ਾਲੀ ਤਰੀਕੇ ਨਾਲ ਕੰਮ ਕਰਨ ਵਿੱਚ ਸਮਰੱਥ ਹੋਵੇਗਾ।
ਰੋਬੋਟ ਦੀਆਂ ਖਾਸ ਖੂਬੀਆਂ
ਇਹ ਹਿਊਮਨੋਇਡ ਰੋਬੋਟ ਮੈਨੂਫੈਕਚਰਿੰਗ, ਲੋਜਿਸਟਿਕਸ, ਹੈਲਥਕੇਅਰ ਅਤੇ ਘਰੇਲੂ ਕੰਮ ਵਰਗੇ ਦੁਹਰਾਏ ਜਾਂ ਮੁਸ਼ਕਲ ਕੰਮਾਂ ਲਈ ਤਿਆਰ ਕੀਤਾ ਜਾ ਰਿਹਾ ਹੈ। ਮਸਕ ਦਾ ਕਹਿਣਾ ਹੈ ਕਿ ਇਹ ਰੋਬੋਟ ਗਰੀਬੀ ਦੇ خاتਮੇ ਅਤੇ ਸਭ ਲਈ ਮੈਡੀਕਲ ਸਹੂਲਤਾਂ ਦੀ ਉਪਲਬਧਤਾ ਦਾ ਆਧਾਰ ਬਣ ਸਕਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਰੋਬੋਟ ਭਵਿੱਖ ਵਿੱਚ ਸਰਜਨ ਦੀ ਭੂਮਿਕਾ ਵੀ ਨਿਭਾ ਸਕੇਗਾ।
ਤੇਜ਼ੀ ਨਾਲ ਹੋ ਰਿਹਾ ਵਿਕਾਸ
2023 ਵਿੱਚ ਮਸਕ ਨੇ ਪਹਿਲੀ ਵਾਰ ‘ਆਪਟੀਮਸ’ ਨੂੰ ਪੇਸ਼ ਕੀਤਾ ਸੀ। ਹਾਲ ਹੀ ਵਿੱਚ ਇਸਦਾ ਇੱਕ ਵੀਡੀਓ ਵਾਇਰਲ ਹੋਇਆ ਜਿਸ ਵਿੱਚ ਇਹ ਰੋਬੋਟ ਕੁੰਗ ਫੂ ਸਿਖਦਾ ਦਿੱਖਿਆ।
ਮਸਕ ਦੇ ਅਨੁਸਾਰ, ਇਹ ਰੋਬੋਟ ਪੂਰੀ ਤਰ੍ਹਾਂ ਆਰਟੀਫਿਸ਼ਲ ਇੰਟੈਲੀਜੈਂਸ (AI) ‘ਤੇ ਅਧਾਰਿਤ ਹੈ ਅਤੇ ਆਪਣੇ ਆਪ ਸੋਚਣ ਤੇ ਰਿਏਕਟ ਕਰਨ ਸਮਰੱਥ ਹੈ।
ਉਤਪਾਦਨ ਦੀ ਯੋਜਨਾ
ਟੈਸਲਾ ਦਾ ਟੀਚਾ ਹੈ ਕਿ 2026 ਦੀ ਸ਼ੁਰੂਆਤ ਤੱਕ ਪ੍ਰੋਡਕਸ਼ਨ ਪ੍ਰੋਟੋਟਾਈਪ ਤਿਆਰ ਕਰ ਲਿਆ ਜਾਵੇ ਅਤੇ ਸਾਲ ਦੇ ਅੰਤ ਤੱਕ ਵੱਡੇ ਪੱਧਰ ਤੇ ਉਤਪਾਦਨ ਸ਼ੁਰੂ ਹੋ ਜਾਵੇ। ਇਹ ਪ੍ਰੋਜੈਕਟ ਮਸਕ ਦੇ ਸੁਪਨੇ ਵਾਲੇ ਭਵਿੱਖ ਦੀ ਸ਼ੁਰੂਆਤ ਹੋ ਸਕਦਾ ਹੈ।
