ਮੰਧਾਨਾ-ਸ਼ੈਫਾਲੀ ਨੇ ਦਿੱਤੀ ਸ਼ਾਨਦਾਰ ਸ਼ੁਰੂਆਤ
ਮਹਿਲਾ ਵਿਸ਼ਵ ਕੱਪ 2025 ਦੇ ਫਾਈਨਲ ‘ਚ ਭਾਰਤੀ ਮਹਿਲਾ ਟੀਮ ਨੇ ਦੱਖਣੀ ਅਫਰੀਕਾ ਨੂੰ 52 ਰਨਾਂ ਨਾਲ ਹਰਾਕੇ ਇਤਿਹਾਸ ਰਚ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਸ਼ੈਫਾਲੀ ਵਰਮਾ ਤੇ ਦੀਪਤੀ ਸ਼ਰਮਾ ਦੀ ਅਰਧਸ਼ਤਕ ਪਾਰੀਆਂ ਦੀ ਮਦਦ ਨਾਲ 298/7 ਦਾ ਸਕੋਰ ਬਣਾਇਆ। ਸਮ੍ਰਿਤੀ ਮੰਧਾਨਾ ਤੇ ਸ਼ੈਫਾਲੀ ਵਰਮਾ ਨੇ 104 ਰਨਾਂ ਦੀ ਸਾਂਝ ਪਾਈ।
ਮੱਧ ਕ੍ਰਮ ਡਗਮਗਾਇਆ ਪਰ ਦੀਪਤੀ ਨੇ ਨਿਭਾਈ ਜ਼ਿੰਮੇਵਾਰੀ
ਮੰਧਾਨਾ ਨੇ 45 ਰਨ ਬਣਾ ਕੇ ਆਉਟ ਹੋਈ, ਜਦਕਿ ਸ਼ੈਫਾਲੀ ਨੇ 87 ਰਨ ਦੀ ਸ਼ਾਨਦਾਰ ਪਾਰੀ ਖੇਡੀ। ਜੇਮੀਮਾ ਰੋਡਰਿਗਜ਼ ਨੇ 24 ਰਨ ਜੋੜੇ। ਕਪਤਾਨ ਹਰਮਨਪ੍ਰੀਤ ਕੌਰ (20) ਤੇ ਰਿਚਾ ਘੋਸ਼ (34) ਨੇ ਵੀ ਮਹੱਤਵਪੂਰਨ ਰਨ ਜੋੜੇ।
ਦੀਪਤੀ ਸ਼ਰਮਾ ਨੇ ਭਾਰਤ ਨੂੰ 300 ਦੇ ਨੇੜੇ ਪਹੁੰਚਾਇਆ
ਆਲਰਾਊਂਡਰ ਦੀਪਤੀ ਸ਼ਰਮਾ ਨੇ 58 ਗੇਂਦਾਂ ‘ਤੇ 58 ਰਨ ਬਣਾ ਕੇ ਆਖ਼ਰੀ ਗੇਂਦ ‘ਤੇ ਰਨ ਆਉਟ ਹੋਈ। ਉਸਦੀ ਪਾਰੀ ਨਾਲ ਭਾਰਤ ਨੇ ਵੱਡਾ ਟੋਟਲ ਖੜਾ ਕੀਤਾ। ਦੱਖਣੀ ਅਫਰੀਕਾ ਲਈ ਅਯਾਬੋਂਗਾ ਖਾਕਾ ਨੇ 3 ਵਿਕਟਾਂ ਹਾਸਲ ਕੀਤੀਆਂ।
ਭਾਰਤ ਦੀ ਇਤਿਹਾਸਿਕ ਜਿੱਤ
ਦੱਖਣੀ ਅਫਰੀਕਾ ਦੀ ਟੀਮ ਟੀਚਾ ਪੂਰਾ ਨਾ ਕਰ ਸਕੀ ਅਤੇ ਭਾਰਤ ਨੇ ਪਹਿਲੀ ਵਾਰ ਵਿਸ਼ਵ ਕੱਪ ਆਪਣੇ ਨਾਮ ਕੀਤਾ।
