ਟ੍ਰਿਬਿਊਨਲ ਨੇ ‘ਆੰਟੀ’ ਕਹਿਣ ਨੂੰ ਹਰਾਸਮੈਂਟ ਕਰਾਰ ਦਿੱਤਾ
ਯੂਕੇ ਵਿੱਚ ਕੰਮ ਕਰ ਰਹੀ ਭਾਰਤੀ ਮੂਲ ਦੀ ਇੱਕ ਮਹਿਲਾ ਨੇ ਹਰਾਸਮੈਂਟ ਦਾ ਮਾਮਲਾ ਜਿੱਤ ਲਿਆ ਹੈ। ਉਸ ਦੇ ਸਹਿਕਰਮੀ ਵੱਲੋਂ ਕੰਮ ਦੇ ਦੌਰਾਨ ਵਾਰ-ਵਾਰ ਉਸ ਨੂੰ “ਆੰਟੀ” ਕਹਿਣ ’ਤੇ ਮਹਿਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ।
ਮਹਿਲਾ Ilda Esteves ਵੈਸਟ ਲੰਡਨ ਵਿੱਚ National Health Service ਹਸਪਤਾਲ ਵਿੱਚ ਹੈਲਥਕੇਅਰ ਅਸਿਸਟੈਂਟ ਵਜੋਂ ਕੰਮ ਕਰਦੀ ਸੀ।
ਟ੍ਰਿਬਿਊਨਲ ਨੇ ਫ਼ੈਸਲਾ ਦਿੱਤਾ ਕਿ ਇਸ ਤਰ੍ਹਾਂ ਦੀਆਂ ਟਿੱਪਣੀਆਂ ਨੇ ਉਸ ਦੇ ਕੰਮਕਾਜ ਦੇ ਮਾਹੌਲ ਨੂੰ ਅਸਹਿਜ ਬਣਾ ਦਿੱਤਾ ਅਤੇ ਇਹ ਉਮਰ ਅਤੇ ਲਿੰਗ ਨਾਲ ਜੁੜੀ ਹਰਾਸਮੈਂਟ ਹੈ।
ਬਾਰ-ਬਾਰ ‘ਆੰਟੀ’ ਕਹਿਣ ਕਾਰਨ ਮਾਮਲਾ ਬਣਿਆ
ਟ੍ਰਿਬਿਊਨਲ ਵਿੱਚ ਦੱਸਿਆ ਗਿਆ ਕਿ ਸਹਿਕਰਮੀ ਨਰਸ Charles Oppong ਨੇ ਕਈ ਵਾਰ ਉਸ ਨੂੰ “ਆੰਟੀ” ਕਹਿ ਕੇ ਸੰਬੋਧਨ ਕੀਤਾ।
ਮਹਿਲਾ ਨੇ ਕਿਹਾ ਕਿ ਉਸ ਨੇ ਉਸ ਨੂੰ ਕਈ ਵਾਰ ਆਪਣਾ ਨਾਮ ਵਰਤਣ ਲਈ ਕਿਹਾ ਸੀ, ਪਰ ਫਿਰ ਵੀ ਇਹ ਟਿੱਪਣੀਆਂ ਜਾਰੀ ਰਹੀਆਂ।
ਉਮਰ ਅਤੇ ਲਿੰਗ ਨਾਲ ਜੁੜੀ ਟਿੱਪਣੀ
ਟ੍ਰਿਬਿਊਨਲ ਨੇ ਕਿਹਾ ਕਿ ਭਾਵੇਂ ਕੁਝ ਸੰਸਕ੍ਰਿਤੀਆਂ ਵਿੱਚ “ਆੰਟੀ” ਕਹਿਣਾ ਆਦਰ ਦੇ ਤੌਰ ’ਤੇ ਵਰਤਿਆ ਜਾਂਦਾ ਹੈ, ਪਰ ਜੇ ਕੋਈ ਵਿਅਕਤੀ ਇਸ ਨਾਲ ਅਸਹਿਜ ਮਹਿਸੂਸ ਕਰੇ ਤਾਂ ਇਸ ਦੀ ਵਰਤੋਂ ਜਾਰੀ ਰੱਖਣਾ ਗਲਤ ਹੈ।
ਮੁਆਵਜ਼ਾ ਦੇਣ ਦਾ ਹੁਕਮ
ਟ੍ਰਿਬਿਊਨਲ ਨੇ ਮਹਿਲਾ ਦੇ ਹੱਕ ਵਿੱਚ ਫ਼ੈਸਲਾ ਸੁਣਾਉਂਦਿਆਂ ਉਸ ਨੂੰ £1,425 (ਲਗਭਗ 1.8 ਲੱਖ ਰੁਪਏ) ਮੁਆਵਜ਼ਾ ਦੇਣ ਦਾ ਹੁਕਮ ਦਿੱਤਾ।
