36.1 C
New Delhi
Monday, May 25, 2026
HomeIndiaਪੀਐਮ ਮੋਦੀ ਨੇ ਵਰਕ ਫ੍ਰੌਮ ਹੋਮ ਅਤੇ ਕਾਰ ਪੂਲਿੰਗ ਅਪਣਾਉਣ ਦੀ ਕੀਤੀ...

Related stories

ਟਰੰਪ ਵੱਲੋਂ ਏਆਈ ਨਾਲ ਬਣਾਇਆ ਇਰਾਨ ਹਮਲੇ ਦਾ ਨਕਸ਼ਾ ਸਾਂਝਾ, ਜੰਗ ਦੇ ਖ਼ਤਰੇ ਵਧੇ

ਟਰੰਪ ਨੇ ਸੋਸ਼ਲ ਮੀਡੀਆ 'ਤੇ ਕੀ ਸਾਂਝਾ ਕੀਤਾ ਅਮਰੀਕੀ ਰਾਸ਼ਟਰਪਤੀ...

ਅਹਿਮਦਾਬਾਦ ਜਹਾਜ਼ ਹਾਦਸਾ: ਰਿਸ਼ਤੇਦਾਰ ਦਾ ਦਾਅਵਾ, ਪਾਇਲਟ ਮੌਤ ਤੋਂ ਬਾਅਦ ਵੀ ਕੰਟਰੋਲ ਫੜੇ ਹੋਏ ਮਿਲੇ

ਪੀੜਤ ਪਰਿਵਾਰਕ ਮੈਂਬਰ ਦਾ ਦਿਲ ਦਹਿਲਾ ਦੇਣ ਵਾਲਾ ਖ਼ੁਲਾਸਾ ਅਹਿਮਦਾਬਾਦ...

ਪੀਐਮ ਮੋਦੀ ਨੇ ਵਰਕ ਫ੍ਰੌਮ ਹੋਮ ਅਤੇ ਕਾਰ ਪੂਲਿੰਗ ਅਪਣਾਉਣ ਦੀ ਕੀਤੀ ਅਪੀਲ

Date:

ਗਲੋਬਲ ਸੰਕਟ ਵਿਚਕਾਰ ਇੰਧਨ ਬਚਾਉਣ ਦੀ ਅਪੀਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narendra Modi) ਨੇ ਦੇਸ਼ਵਾਸੀਆਂ ਨੂੰ ਇੰਧਨ ਦੀ ਬਚਤ ਕਰਨ ਅਤੇ ਗੈਰ-ਜ਼ਰੂਰੀ ਖ਼ਰਚੇ ਘਟਾਉਣ ਦੀ ਅਪੀਲ ਕੀਤੀ ਹੈ। ਗੁਜਰਾਤ ਦੇ ਵਡੋਦਰਾ ਵਿੱਚ ਇੱਕ ਸਮਾਗਮ ਦੌਰਾਨ ਉਨ੍ਹਾਂ ਕਿਹਾ ਕਿ ਦੇਸ਼ ਦੇ ਹਿੱਤ ਲਈ ਲੋਕਾਂ ਨੂੰ ਛੋਟੇ ਪਰ ਮਹੱਤਵਪੂਰਨ ਫੈਸਲੇ ਲੈਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਪੱਛਮੀ ਏਸ਼ੀਆ ਵਿੱਚ ਚੱਲ ਰਹੇ ਤਣਾਅ ਕਾਰਨ ਵਿਸ਼ਵ ਆਰਥਿਕਤਾ ਪ੍ਰਭਾਵਿਤ ਹੋ ਰਹੀ ਹੈ ਅਤੇ ਇਸ ਦਾ ਅਸਰ ਭਾਰਤ ਉੱਤੇ ਵੀ ਪੈ ਸਕਦਾ ਹੈ। ਇਸ ਲਈ ਹਰ ਨਾਗਰਿਕ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ।

ਵਰਕ ਫ੍ਰੌਮ ਹੋਮ ਅਤੇ ਆਨਲਾਈਨ ਕਲਾਸਾਂ ਨੂੰ ਤਰਜੀਹ ਦੇਣ ਦੀ ਅਪੀਲ

ਪੀਐਮ ਮੋਦੀ ਨੇ ਸਰਕਾਰੀ ਅਤੇ ਨਿੱਜੀ ਦਫ਼ਤਰਾਂ ਨੂੰ ਵਰਕ ਫ੍ਰੌਮ ਹੋਮ ਅਤੇ ਵਰਚੁਅਲ ਮੀਟਿੰਗਾਂ ਨੂੰ ਤਰਜੀਹ ਦੇਣ ਲਈ ਕਿਹਾ। ਉਨ੍ਹਾਂ ਸਕੂਲਾਂ ਅਤੇ ਕਾਲਜਾਂ ਨੂੰ ਵੀ, ਜਿੱਥੇ ਸੰਭਵ ਹੋਵੇ, ਉੱਥੇ ਆਨਲਾਈਨ ਕਲਾਸਾਂ ਚਲਾਉਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਡਿਜੀਟਲ ਤਕਨਾਲੋਜੀ ਰਾਹੀਂ ਯਾਤਰਾ ਘਟਾਈ ਜਾ ਸਕਦੀ ਹੈ ਅਤੇ ਇੰਧਨ ਦੀ ਬਚਤ ਹੋ ਸਕਦੀ ਹੈ। ਪਿਛਲੇ ਕੁਝ ਸਾਲਾਂ ਵਿੱਚ ਵਰਕ ਫ੍ਰੌਮ ਹੋਮ ਮਾਡਲ ਸਫਲ ਸਾਬਤ ਹੋਇਆ ਹੈ ਅਤੇ ਮੌਜੂਦਾ ਹਾਲਾਤ ਵਿੱਚ ਵੀ ਇਹ ਮਦਦਗਾਰ ਹੋ ਸਕਦਾ ਹੈ।

ਪੈਟਰੋਲ ਅਤੇ ਡੀਜ਼ਲ ਦੀ ਘੱਟ ਵਰਤੋਂ ਕਰਨ ਦੀ ਅਪੀਲ

ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਪੈਟਰੋਲ ਅਤੇ ਡੀਜ਼ਲ ਦੀ ਵਰਤੋਂ ਘਟਾਉਣ ਲਈ ਕਿਹਾ। ਉਨ੍ਹਾਂ ਮੈਟਰੋ, ਇਲੈਕਟ੍ਰਿਕ ਬੱਸਾਂ ਅਤੇ ਜਨਤਕ ਆਵਾਜਾਈ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਕਾਰ ਪੂਲਿੰਗ ਨੂੰ ਵੀ ਉਤਸ਼ਾਹਿਤ ਕੀਤਾ ਅਤੇ ਕਿਹਾ ਕਿ ਇੱਕੋ ਦਿਸ਼ਾ ਵਿੱਚ ਜਾਣ ਵਾਲੇ ਲੋਕ ਇਕੱਠੇ ਯਾਤਰਾ ਕਰਨ। ਇਸ ਨਾਲ ਇੰਧਨ ਦੀ ਬਚਤ ਅਤੇ ਟ੍ਰੈਫਿਕ ਘਟਾਉਣ ਵਿੱਚ ਮਦਦ ਮਿਲੇਗੀ।

ਸੋਨੇ ਦੀ ਖਰੀਦ ਅਸਥਾਈ ਤੌਰ ‘ਤੇ ਟਾਲਣ ਦੀ ਸਲਾਹ

ਪੀਐਮ ਮੋਦੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਮੌਜੂਦਾ ਹਾਲਾਤ ਸਧਾਰਨ ਹੋਣ ਤੱਕ ਸੋਨੇ ਦੀ ਖ਼ਰੀਦ ਨੂੰ ਟਾਲਿਆ ਜਾਵੇ। ਉਨ੍ਹਾਂ ਕਿਹਾ ਕਿ ਸੋਨੇ ਦੀ ਆਯਾਤ ‘ਤੇ ਦੇਸ਼ ਦਾ ਬਹੁਤ ਵੱਡਾ ਵਿਦੇਸ਼ੀ ਮੁਦਰਾ ਖ਼ਰਚ ਹੁੰਦਾ ਹੈ। ਉਨ੍ਹਾਂ ਕਿਹਾ ਕਿ ਲੋਕ ਗੈਰ-ਜ਼ਰੂਰੀ ਖ਼ਰਚੇ ਘਟਾਉਣ ਅਤੇ ਜ਼ਰੂਰੀ ਲੋੜਾਂ ‘ਤੇ ਹੀ ਧਿਆਨ ਦੇਣ।

‘ਵੋਕਲ ਫੋਰ ਲੋਕਲ’ ਮੁਹਿੰਮ ਨੂੰ ਦਿੱਤਾ ਜ਼ੋਰ

ਪ੍ਰਧਾਨ ਮੰਤਰੀ ਨੇ ਦੇਸ਼ਵਾਸੀਆਂ ਨੂੰ ਸਥਾਨਕ ਉਤਪਾਦ ਖ਼ਰੀਦਣ ਲਈ ਵੀ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਭਾਰਤੀ ਉਤਪਾਦਾਂ ਦੀ ਵਰਤੋਂ ਨਾਲ ਦੇਸ਼ ਦੀ ਅਰਥਵਿਵਸਥਾ ਮਜ਼ਬੂਤ ਹੋਵੇਗੀ ਅਤੇ ਰੋਜ਼ਗਾਰ ਦੇ ਮੌਕੇ ਵਧਣਗੇ। ਉਨ੍ਹਾਂ ਲੋਕਾਂ ਨੂੰ ਭਾਰਤ ਵਿੱਚ ਹੀ ਵਿਆਹ ਅਤੇ ਹੋਰ ਸਮਾਗਮ ਕਰਨ ਦੀ ਅਪੀਲ ਕੀਤੀ ਅਤੇ ਕਿਸਾਨਾਂ ਨੂੰ ਕੁਦਰਤੀ ਖੇਤੀ ਅਪਣਾਉਣ ਲਈ ਵੀ ਕਿਹਾ।

spot_img

Subscribe

- Never miss a story with notifications

- Gain full access to our premium content

- Browse free from up to 5 devices at once

Latest stories