Microsoft ਨੇ 25H2 ਅਪਡੇਟ ਜਾਰੀ ਕੀਤਾ
ਮਾਈਕ੍ਰੋਸਾਫਟ ਨੇ ਵਿੰਡੋਜ਼ 11 ਦਾ 25H2 ਅਪਡੇਟ ਜਾਰੀ ਕਰ ਦਿੱਤਾ ਹੈ, ਜਿਸ ਵਿੱਚ ਕਈ ਨਵੇਂ ਅਤੇ ਲਾਭਦਾਇਕ ਫੀਚਰ ਸ਼ਾਮਲ ਹਨ। ਨਵਾਂ ਅਪਡੇਟ AI ਇੰਟੀਗ੍ਰੇਸ਼ਨ, ਨਵੇਂ ਡਿਜ਼ਾਈਨ ਅਤੇ ਸਿਸਟਮ ਦੀ ਆਪਣੀ ਮੁਰੰਮਤ ਦੀ ਸਮਰੱਥਾ ਨਾਲ ਆਇਆ ਹੈ।
1. ਨਵਾਂ ਅਤੇ ਕਸਟਮਾਈਜ਼ੇਬਲ Start Menu
ਹੁਣ ਯੂਜ਼ਰ ਆਪਣੇ Start Menu ਨੂੰ ਪੂਰੀ ਤਰ੍ਹਾਂ ਕਸਟਮਾਈਜ਼ ਕਰ ਸਕਦੇ ਹਨ। ਐਪਸ ਨੂੰ ਸ਼੍ਰੇਣੀ, ਅੱਖਰ ਜਾਂ ਗ੍ਰਿਡ ਫਾਰਮ ਵਿੱਚ ਵੇਖ ਸਕਦੇ ਹਨ ਅਤੇ “Recommended” ਸੈਕਸ਼ਨ ਨੂੰ ਹਟਾ ਸਕਦੇ ਹਨ।
2. ਰੰਗ-ਕੋਡ ਵਾਲਾ ਬੈਟਰੀ ਆਇਕਨ
ਹੁਣ ਬੈਟਰੀ ਆਇਕਨ ਰੰਗ ਅਤੇ ਪ੍ਰਤੀਸ਼ਤ ਦੋਵੇਂ ਦਿਖਾਂਦਾ ਹੈ — ਹਰਾ ਚਾਰਜਿੰਗ, ਪੀਲਾ ਬੈਟਰੀ ਸੇਵਰ ਅਤੇ ਲਾਲ ਘੱਟ ਬੈਟਰੀ ਲਈ।
3. ਫਾਈਲ ਐਕਸਪਲੋਰਰ ਵਿੱਚ AI ਐਡਿਟਿੰਗ
ਹੁਣ ਸਿਰਫ ਰਾਈਟ-ਕਲਿੱਕ ਨਾਲ ਤੁਸੀਂ ਬੈਕਗ੍ਰਾਊਂਡ ਬਲਰ, ਆਬਜੈਕਟ ਇਰੇਜ਼ ਜਾਂ ਬੈਕਗ੍ਰਾਊਂਡ ਰਿਮੂਵ ਕਰ ਸਕਦੇ ਹੋ।
4. ਫੋਟੋ ਐਪ ਹੋਈ ਹੋਰ ਪਾਵਰਫੁਲ
ਹੁਣ ਵਿੰਡੋਜ਼ ਦੀ Photos App ਮੋਬਾਈਲ ਐਡਿਟਿੰਗ ਐਪਸ ਵਾਂਗ ਬਣ ਗਈ ਹੈ। AI ਫੀਚਰ ਨਾਲ ਤੁਸੀਂ ਰੰਗ, ਬੈਕਗ੍ਰਾਊਂਡ ਜਾਂ ਆਬਜੈਕਟ ਆਸਾਨੀ ਨਾਲ ਬਦਲ ਸਕਦੇ ਹੋ।
5. ਵੌਇਸ ਟਾਈਪਿੰਗ ਹੋਈ ਹੋਰ ਸਮਾਰਟ
Voice Access ਹੁਣ ਤੁਹਾਡੇ ਬੋਲਾਂ ਵਿਚੋਂ ਫ਼ਿਲਰ ਸ਼ਬਦ ਹਟਾ ਕੇ ਆਪਣੇ ਆਪ ਗਰਾਮਰ ਠੀਕ ਕਰਦਾ ਹੈ ਅਤੇ ਵੌਇਸ ਕਮਾਂਡ ਨਾਲ ਐਪ ਖੋਲ੍ਹ ਸਕਦਾ ਹੈ।
6. ਪ੍ਰਾਈਵੇਸੀ ’ਤੇ ਹੋਰ ਕੰਟਰੋਲ
ਹੁਣ ਤੁਸੀਂ ਵੇਖ ਸਕਦੇ ਹੋ ਕਿ ਕਿਹੜੀਆਂ ਐਪਸ ਨੇ ਹਾਲ ਹੀ ਵਿੱਚ ਤੁਹਾਡੇ ਕੈਮਰੇ ਜਾਂ ਮਾਈਕ ਦੀ ਵਰਤੋਂ ਕੀਤੀ ਹੈ।
7. ਸਿਸਟਮ ਆਪਣੀ ਮੁਰੰਮਤ ਖੁਦ ਕਰੇਗਾ
Quick Machine Recovery ਫੀਚਰ ਨਾਲ ਹੁਣ ਵਿੰਡੋਜ਼ ਖੁਦ ਕ੍ਰੈਸ਼ ਦੀ ਪਛਾਣ ਕਰਕੇ ਆਪਣੇ ਆਪ ਫਿਕਸ ਕਰ ਲੈਂਦਾ ਹੈ।
