ਰਚਿਤ ਉੱਪਲ ਨੇ ਗਲਤ ਜਵਾਬ ਨਾਲ ਗੁਆਇਆ ਕਰੋੜ ਦਾ ਮੌਕਾ
ਅਮਿਤਾਭ ਬੱਚਨ ਦੁਆਰਾ ਹੋਸਟ ਕੀਤਾ ਜਾ ਰਿਹਾ ਕੌਣ ਬਣੇਗਾ ਕਰੋੜਪਤੀ 17 (KBC 17) ਕਾਫ਼ੀ ਚਰਚਾ ਵਿੱਚ ਹੈ। ਹਾਲ ਹੀ ਵਿੱਚ ਰਚਿਤ ਉੱਪਲ ਹਾਟ ਸੀਟ ‘ਤੇ ਬੈਠੇ ਅਤੇ 50 ਲੱਖ ਤੱਕ ਦੇ ਸਵਾਲਾਂ ਦਾ ਸਹੀ ਜਵਾਬ ਦਿੱਤਾ। ਪਰ 1 ਕਰੋੜ ਦੇ ਸਵਾਲ ‘ਤੇ ਉਨ੍ਹਾਂ ਤੋਂ ਗਲਤੀ ਹੋ ਗਈ ਅਤੇ ਉਹ ਸਿਰਫ਼ 5 ਲੱਖ ਰੁਪਏ ਹੀ ਜਿੱਤ ਸਕੇ।
1 ਕਰੋੜ ਦਾ ਸਵਾਲ ਕੀ ਸੀ?
ਸਵਾਲ ਸੀ –
“1973 ਵਿੱਚ ਸਭ ਤੋਂ ਡੂੰਘੀ ਅੰਡਰਵਾਟਰ ਰੈਸਕਿਊ ਮਿਸ਼ਨ ਹੋਈ ਸੀ ਜਿਸ ਵਿੱਚ ਦੋ ਲੋਕਾਂ ਨੂੰ ਬਚਾਇਆ ਗਿਆ ਸੀ ਜੋ ਅੱਧਾ ਕਿਲੋਮੀਟਰ ਪਾਣੀ ਹੇਠਾਂ ਫਸੇ ਹੋਏ ਸਨ। ਉਹ ਕਿਸ ਸਬਮਰਸਿਬਲ ਵਿੱਚ ਸਨ?”
ਚੋਣਾਂ:
A. Consul
B. PISCES III
C. DSV-2 Alvin
D. Neptune IV
ਰਚਿਤ ਨੇ 50-50 ਲਾਈਫਲਾਈਨ ਲਈ, ਜਿਸ ਤੋਂ ਬਾਅਦ B ਤੇ D ਰਹਿ ਗਏ। ਉਨ੍ਹਾਂ ਨੇ D (Neptune IV) ਚੁਣਿਆ, ਪਰ ਸਹੀ ਜਵਾਬ PISCES III ਸੀ। ਇਸ ਨਾਲ ਉਹ 5 ਲੱਖ ‘ਤੇ ਆ ਗਏ।
25 ਤੇ 50 ਲੱਖ ਦੇ ਸਵਾਲ
25 ਲੱਖ ਦਾ ਸਵਾਲ ਸੀ –
“2025 ਵਿੱਚ ਨੇਸ਼ਨਲ ਫ਼ਿਲਮ ਅਵਾਰਡ ਦੀ ਸਭ ਤੋਂ ਛੋਟੀ ਉਮਰ ਦੀ ਵਿਜੇਤਾ ਕੌਣ ਬਣੀ?”
ਸਹੀ ਜਵਾਬ ਸੀ ਤ੍ਰਿਸ਼ਾ ਠੋਸਰ।
50 ਲੱਖ ਦਾ ਸਵਾਲ ਸੀ –
“ਇਨ੍ਹਾਂ ਵਿੱਚੋਂ ਕਿਸ ਮਿਨਰਲ ਦਾ ਨਾਮ ਫ਼ਰਾਂਸ ਦੇ ਉਸ ਪਿੰਡ ਤੋਂ ਆਇਆ ਜਿੱਥੇ ਇਹ ਪਹਿਲਾਂ ਮਿਲਿਆ ਸੀ?”
ਸਹੀ ਜਵਾਬ ਸੀ ਬਾਕਸਾਈਟ (Bauxite)।
ਅਮਿਤਾਭ ਬੱਚਨ ਨਾਲ ਜਜ਼ਬਾਤੀ ਗੱਲਬਾਤ
ਸ਼ੋਅ ਦੌਰਾਨ ਅਮਿਤਾਭ ਨੇ ਰਚਿਤ ਨਾਲ ਉਸਦੀ ਪਿਤਾ ਬਣਨ ਦੀ ਯਾਤਰਾ ਬਾਰੇ ਪੁੱਛਿਆ। ਰਚਿਤ ਨੇ ਕਿਹਾ, “ਬੱਚੇ ਦੇ ਆਉਣ ਨਾਲ ਜ਼ਿੰਦਗੀ ਬਦਲ ਗਈ ਹੈ। ਮੇਰੀ ਪਤਨੀ ਦਾ ਧੰਨਵਾਦ ਹੈ ਜੋ ਸਭ ਕੁਝ ਸੰਭਾਲਦੀ ਹੈ। ਬੱਚੇ ਦਾ ਚਿਹਰਾ ਵੇਖ ਕੇ ਸਾਰੀ ਥਕਾਵਟ ਦੂਰ ਹੋ ਜਾਂਦੀ ਹੈ।
