23.1 C
New Delhi
Tuesday, March 17, 2026
HomePunjabਜਲੰਧਰ-ਸਤਕਰਤਾਰ ਐਨਕਲੇਵ ਸੋਸਾਇਟੀ ਦੀ 31 ਮੈਂਬਰੀ ਕਮੇਟੀ ਦਾ ਗਠਨ

Related stories

ਲੁਧਿਆਣਾ ਨਗਰ ਨਿਗਮ ਬੇਨਕਾਬ: ਕਾਗਜ਼ਾਂ ‘ਚ ਵਿਕਾਸ, ਹਕੀਕਤ ‘ਚ ਸਵਾਲ

ਵਿਕਾਸ ਕਾਰਜਾਂ ਦੇ ਨਾਮ ‘ਤੇ ਗੜਬੜ ਦੇ ਦੋਸ਼ Ludhiana Municipal...

ਜਨਰੇਸ਼ਨ Z ਚਿੰਤਾ ਦਾ ਸਥਾਈ ਸ਼ਿਕਾਰ ਕਿਉਂ ਬਣ ਰਹੀ ਹੈ?

ਜਨਰੇਸ਼ਨ Z ਵਿੱਚ ਵਧ ਰਹੀ ਮਾਨਸਿਕ ਸਿਹਤ ਦੀ ਸਮੱਸਿਆ ਜਨਰੇਸ਼ਨ...

ਚੇਤਾਵਨੀ: ਨਾਨ-ਸਟਿਕ ਪੈਨ ਅਤੇ ਫੂਡ ਪੈਕਿੰਗ ਕਾਰਨ ਸਮੇਂ ਤੋਂ ਪਹਿਲਾਂ ਬੁੱਢਾਪਾ

‘ਫੋਰਏਵਰ ਕੈਮੀਕਲਜ਼’ (PFAS) ਕੀ ਹਨ? ਵਿਗਿਆਨੀਆਂ ਨੇ ਘਰੇਲੂ ਵਰਤੋਂ ਵਾਲੀਆਂ...

ਗਰਮੀਆਂ ਦਾ ਇਹ ਫਲ ਹਾਈ ਬਲੱਡ ਪ੍ਰੈਸ਼ਰ ਘਟਾਉਣ ਵਿੱਚ ਕਰ ਸਕਦਾ ਹੈ ਮਦਦ

ਹਾਈ ਬਲੱਡ ਪ੍ਰੈਸ਼ਰ ਦੀ ਵਧਦੀ ਸਮੱਸਿਆ ਅੱਜਕੱਲ੍ਹ ਹਾਈ ਬਲੱਡ ਪ੍ਰੈਸ਼ਰ...

ਜਲੰਧਰ-ਸਤਕਰਤਾਰ ਐਨਕਲੇਵ ਸੋਸਾਇਟੀ ਦੀ 31 ਮੈਂਬਰੀ ਕਮੇਟੀ ਦਾ ਗਠਨ

Date:

(ਖਾਸ ਰਿਪੋਰਟ) — ਜਲੰਧਰ ਦੇ ਘਾਸ ਮੰਡੀ ਨੇੜੇ ਸਥਿਤ ਸਤਕਰਤਾਰ ਐਨਕਲੇਵ ਸੋਸਾਇਟੀ ਵਿੱਚ ਇਲਾਕੇ ਦੇ ਵਿਕਾਸ, ਸਫ਼ਾਈ ਪ੍ਰਬੰਧ, ਸੁਰੱਖਿਆ ਅਤੇ ਸਮਾਜਿਕ ਗਤੀਵਿਧੀਆਂ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਦੇ ਉਦੇਸ਼ ਨਾਲ 31 ਮੈਂਬਰੀ ਨਵੀਂ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਮੌਕੇ ਸੋਸਾਇਟੀ ਦੇ ਮੈਂਬਰਾਂ ਦੀ ਸਰਬਸੰਮਤੀ ਨਾਲ ਪਰਮਿੰਦਰ ਪਾਲ ਸਿੰਘ ਸੋਨੂ ਨੂੰ ਸੋਸਾਇਟੀ ਦਾ ਪ੍ਰਧਾਨ ਚੁਣਿਆ ਗਿਆ।

ਕਮੇਟੀ ਦੇ ਗਠਨ ਦੌਰਾਨ ਮੈਂਬਰਾਂ ਨੇ ਕਿਹਾ ਕਿ ਨਵੀਂ ਟੀਮ ਦੇ ਸਹਿਯੋਗ ਨਾਲ ਸੋਸਾਇਟੀ ਵਿੱਚ ਰਹਿੰਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਸਮੇਂ ਸਿਰ ਹੱਲ ਕਰਨ ਲਈ ਯਤਨ ਕੀਤੇ ਜਾਣਗੇ। ਇਸ ਤੋਂ ਇਲਾਵਾ ਇਲਾਕੇ ਦੀ ਸਫ਼ਾਈ, ਸੁਰੱਖਿਆ ਪ੍ਰਬੰਧ ਅਤੇ ਵਿਕਾਸੀ ਕੰਮਾਂ ਨੂੰ ਤਰਜੀਹ ਦਿੱਤੀ ਜਾਵੇਗੀ।

ਕਮੇਟੀ ਵਿੱਚ ਪਰਵਿੰਦਰ ਸਿੰਘ ਖਾਲਸਾ ਨੂੰ ਵਾਈਸ ਪ੍ਰਧਾਨ, ਅਮਰਜੀਤ ਸਿੰਘ ਨੂੰ ਸੀਨੀਅਰ ਵਾਈਸ ਚੇਅਰਮੈਨ ਅਤੇ ਦੀਪਕ ਤਨੇਜਾ ਨੂੰ ਚੇਅਰਮੈਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਤੋਂ ਇਲਾਵਾ ਨਵੀਨ ਸੰਘਰ ਨੂੰ ਵਾਈਸ ਚੇਅਰਮੈਨ ਬਣਾਇਆ ਗਿਆ ਹੈ।

ਸੰਗਠਨਾਤਮਕ ਕਾਰਜਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪਵਨ ਵਧਾਵਨ ਨੂੰ ਜਨਰਲ ਸਕੱਤਰ ਅਤੇ ਹਿਮਾਂਸ਼ੂ ਮਲਹੋਤਰਾ ਨੂੰ ਸਕੱਤਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਆਰਥਿਕ ਮਾਮਲਿਆਂ ਲਈ ਅਭੀ ਨੂੰ ਕੈਸ਼ੀਅਰ ਅਤੇ ਲਕਸ਼ੇ ਅਤੇ ਸੰਦੀਪ ਅਰੋੜਾ ਨੂੰ ਜੌਇੰਟ ਕੈਸ਼ੀਅਰ ਨਿਯੁਕਤ ਕੀਤਾ ਗਿਆ ਹੈ।

ਕਾਨੂੰਨੀ ਮਸਲਿਆਂ ਵਿੱਚ ਸਲਾਹ ਅਤੇ ਮਦਦ ਲਈ ਰਾਜੇਸ਼ ਗੁਪਤਾ ਅਤੇ ਰਾਹੁਲ ਪੁਸ਼ਕਰਨਾ ਨੂੰ ਲੀਗਲ ਐਡਵਾਈਜ਼ਰ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਗੁਰਦੇਵ ਸਿੰਘ, ਮਦਨ ਲਾਲ ਵਧਾਵਨ ਅਤੇ ਰਜਿੰਦਰ ਸ਼ਰਮਾ ਨੂੰ ਐਡਵਾਈਜ਼ਰ ਦੇ ਤੌਰ ‘ਤੇ ਸ਼ਾਮਲ ਕੀਤਾ ਗਿਆ ਹੈ।ਸੋਸਾਇਟੀ ਦੇ ਸਰਪ੍ਰਸਤ ਵਜੋਂ  ਅਰੁਣ ਨਾਰੰਗ ਨੂੰ ਨਿਯੁਕਤ ਕੀਤਾ ਗਿਆ ਹੈ, ਜੋ ਸਮੇਂ-ਸਮੇਂ ‘ਤੇ ਕਮੇਟੀ ਨੂੰ ਮਾਰਗਦਰਸ਼ਨ ਦੇਣਗੇ।

ਮੀਡੀਆ ਨਾਲ ਸੰਬੰਧਿਤ ਕਾਰਜਾਂ ਲਈ ਸੁਨੀਲ ਵਰਮਾ ਅਤੇ ਲਵਨਿਆ ਲਵੀਸ਼ ਗਾਂਧੀ ਨੂੰ ਮੀਡੀਆ ਇੰਚਾਰਜ ਬਣਾਇਆ ਗਿਆ ਹੈ।

ਕਮੇਟੀ ਵਿੱਚ ਹੋਰ ਮੈਂਬਰਾਂ ਨੂੰ ਵੀ ਐਗਜ਼ਿਕਿਊਟਿਵ ਅਤੇ ਐਕਸ-ਮੈਂਬਰ ਦੇ ਤੌਰ ‘ਤੇ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਰਾਜੇਸ਼ ਅਗਰਵਾਲ, ਸ਼ੰਕੀ, ਮੋਹਿਤ ਮੰਨਾ, ਕਰਣ ਗਿੱਲ, ਵਿਸ਼ਾਲ ਭਾਟੀਆ, ਸਨੀ ਖਹਿਰਾ, ਰਮਨ ਵਧਾਵਨ ਸਮੇਤ ਕਈ ਹੋਰ ਮੈਂਬਰ ਸ਼ਾਮਲ ਹਨ।

ਇਸ ਮੌਕੇ ਮੌਜੂਦ ਮੈਂਬਰਾਂ ਨੇ ਭਰੋਸਾ ਜਤਾਇਆ ਕਿ ਨਵੀਂ ਕਮੇਟੀ ਦੇ ਸਹਿਯੋਗ ਨਾਲ ਸੋਸਾਇਟੀ ਦੇ ਵਿਕਾਸ ਕਾਰਜਾਂ ਨੂੰ ਹੋਰ ਤੇਜ਼ੀ ਮਿਲੇਗੀ ਅਤੇ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਪ੍ਰਸ਼ਾਸਨ ਤੱਕ ਪਹੁੰਚਾ ਕੇ ਉਨ੍ਹਾਂ ਦੇ ਹੱਲ ਲਈ ਯਤਨ ਕੀਤੇ ਜਾਣਗੇ।

spot_img

Subscribe

- Never miss a story with notifications

- Gain full access to our premium content

- Browse free from up to 5 devices at once

Latest stories